‘ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ’ ਦੇ 10 ਵਿਦਿਆਰਥੀਆਂ ਨੇ ਵਰਕਸ਼ਾਪ ’ਚ ਲਿਆ ਭਾਗ
ਫਰੀਦਕੋਟ, 21 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸੈਨੇਣ ਹਾਲ ਵਿਖੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਤਹਿਤ ‘ਗੈਰ ਰਵਾਇਤੀ ਫਸਲਾਂ ਅਤੇ ਮੈਡੀਸਨਲ ਪਲਾਂਟ ਡਰੈਗਨ ਫਰੂਟ ਦੀ ਤੰਦਰੁਸਤ ਸਿਹਤ ਅਤੇ ਸਵੱਛ ਵਾਤਾਵਰਨ ਲਈ ਵਰਤੋਂ’ ਵਿਸ਼ੇ ’ਤੇ ਜਾਗਰੂਕਤਾ ਵਰਕਸ਼ਾਪ ਦਾ ਸਫਲ ਆਯੋਜਨ ਡਾ. ਪ੍ਰਵੀਨ ਬਾਂਸਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਜਿਸ ਦਾ ਉਦੇਸ਼ ਹਰਬਲ, ਨਿਊਟਰਾਸਿਊਟੀਕਲ ਅਤੇ ਫਾਰਮਾਸਿਊਟੀਕਲ ਉਦਯੋਗ ਵਿੱਚ ਡਰੈਗਨ ਫਲਾਂ ਦੀ ਵਰਤੋਂ ਦੇ ਮਹੱਤਵ ਨੂੰ ਸਪਸ਼ਟ ਕਰਨਾ ਸੀ। ਮਾਲਵਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ‘ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ’ ਜਿਉਣਵਾਲਾ ਦੇ 10 ਵਿਦਿਆਰਥੀਆਂ ਨੇ ਡਾ. ਜੋਤੀ ਤੋਮਰ ਦੀ ਯੋਗ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਸੁਖਲੀਨ ਕੌਰ ਨੇ ਪਲੇਅਕਾਰਡ ਮੁਕਾਬਲੇ ਵਿੱਚ ਪਹਿਲਾ, ਇਸ਼ਾਨਜੋਤ ਕੌਰ ਨੇ ਮਾਡਲ ਬਣਾਉਣ ਵਿੱਚ ਦੂਜਾ, ਜਸਲੀਨ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਸਲੋਗਨ ਲਿਖਣ ਵਿੱਚ ਤੀਜਾ ਅਤੇ ਸਿਮਰਨ ਕੌਰ ਨੇ ਪੋਸਟਰ ਬਨਾਉਣ ਵਿੱਚ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਮੁਖੀ ਡਾ. ਐੱਸ.ਐੱਸ. ਬਰਾੜ ਅਤੇ ਉਪ ਮੁਖੀ ਤੇਜਿੰਦਰ ਕੌਰ ਬਰਾੜ ਨੇ ਵਿਭਾਗ ਮੁਖੀ ਮੀਨਾਕਸ਼ੀ ਸਿੰਗਲਾ, ਇੰਚਾਰਜ ਅਧਿਆਪਕ, ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਡਾ. ਬਰਾੜ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਇਸ ਉਸਾਰੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਲਈ ਅਜਿਹੀਆਂ ਜਾਗਰੂਕਤਾ ਵਰਕਸ਼ਾਪਾਂ ਬੇਹੱਦ ਲਾਹੇਵੰਦ ਸਾਬਿਤ ਹੋਣਗੀਆਂ, ਕਿਉਂਕਿ ਮਨੁੱਖੀ ਸਿਹਤ ਅਤੇ ਵਾਤਾਵਰਨ ਪ੍ਰਦੂਸ਼ਣ ਅੱਜ ਦੇ ਭਖਦੇ ਮਸਲੇ ਹਨ, ਜਿੰਨਾਂ ’ਤੇ ਬੁੱਧੀਜੀਵੀ ਵਰਗ ਦਾ ਚਿੰਤਤ ਹੋਣਾ ਲਾਜ਼ਮੀ ਹੈ।
Leave a Comment
Your email address will not be published. Required fields are marked with *