ਵਿਸ਼ਵ ਪੰਜਾਬੀ ਸਭਾ(ਰਜਿ:) ਕਨੇਡਾ ਵੱਲੋਂ ਲਾਹੌਰ ( ਪਾਕਿਸਤਾਨ ) ਵਿਖੇ 8,9 ਤੇ 10 ਮਾਰਚ ਨੂੰ ਦੂਸਰੀ ਵਰਲਡ ਪੰਜਾਬੀ ਨੇਸ਼ਨਲ ਕਾਨਫ਼ਰੰਸ ਬਹੁਤ ਕਾਮਯਾਬ ਰਹੀ । ਅੱਜ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਕਨੇਡਾ ਪਹੁੰਚ ਗਏ ਹਨ । ਕਨੇਡਾ ਪਹੁੰਚਣ ਤੇ ਉਹਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਗਿਆ । ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਡੇਲੀਗੇਟਸ ਨੇ ਉਸ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ । ਡਾ ਕਥੂਰੀਆ ਜੀ ਦੇ ਯਤਨ ਬਹੁਤ ਸ਼ਲਾਘਾਯੋਗ ਹਨ ਜੋ ਉਹ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਰ ਰਹੇ ਹਨ । ਡਾ. ਕਥੂਰੀਆ ਤੇ ਸਮੂਹ ਕਮੇਟੀ ਮੈਂਬਰਜ਼ ਵਧਾਈ ਦੇ ਪਾਤਰ ਹਨ । ਉਹਨਾਂ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਦੁਆਵਾਂ ਕਰਦੇ ਹਾਂ ਜੀ ।
( ਸਤਿਗੁਰੂ ਆਪਣੇ ਸੁਣੀ ਅਰਦਾਸ ,
ਕਾਰਜ ਆਇਆ ਸਗਲਾ ਰਾਸ )
ਰਮਿੰਦਰ ਵਾਲੀਆ ।
Leave a Comment
Your email address will not be published. Required fields are marked with *