ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ।ਡਾ: ਸਰਬਜੀਤ ਕੌਰ ਸੋਹਲ ( ਪ੍ਰਧਾਨ, ਪੰਜਾਬ ਸਾਹਿਤ ਅਕਾਡਮੀ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ: ਲਾਭ ਸਿੰਘ ਖੀਵਾ ਜੀ ( ਸਾਬਕਾ ਪ੍ਰਧਾਨ,ਕੇਂਦਰ ਪੰਜਾਬੀ ਲੇਖਕ ਸਭਾ ਰਜਿ;) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਕੇਂਦਰ ਦੀ ਕਾਰਗੁਜ਼ਾਰੀ ਬਾਰੇ ਪੰਛੀ-ਝਾਤ ਪੁਆਈ।ਜਗਤਾਰ ਸਿੰਘ ਜੋਗ ਵਲੋਂ ਧਾਰਮਿਕ ਗੀਤ ਗਾਉਣ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰਧਾਨਗੀ ਮੰਡਲ ਅਤੇ ਜਨ: ਸਕਤਰ ਦਵਿੰਦਰ ਕੌਰ ਢਿੱਲੋਂ ਜੀ ਨੇ ਪੁਸਤਕ ਲੋਕ-ਅਰਪਣ ਕੀਤੀ।ਪੁਸਤਕ ਬਾਰੇ ਪਰਚਾ ਪੜ੍ਹਦਿਆਂ ਸ੍ਰੀਮਤੀ ਮਨਜੀਤ ਕੌਰ ਮੋਹਾਲੀ ਨੇ ਕਹਾਣੀਆਂ ਨੂੰ ਸੰਵੇਦਨਾ ਭਰਪੂਰ ਅਤੇ ਸਧਾਰਨ ਵਰਗ ਦੇ ਲੋਕਾਂ ਵਲੋਂ ਜਿੰਦਗੀ ਵਿਚ ਕੀਤੀ ਜਾਂਦੀ ਜੱਦੋ ਜਹਿਦ ਦੱਸਿਆ।ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਨੇ ਪਰਚਾ ਪੜ੍ਹਦਿਆਂ ਦੱਸਿਆ ਕਿ ਕਹਾਣੀਆਂ ਸੱਚਾਈ ਦੇ ਨੇੜੇ ਹਨ ਅਤੇ ਹਰ ਪਾਠਕ ਨੂੰ ਮੋਂਹਦੀਆਂ ਹਨ।ਵਿਚਾਰ ਚਰਚਾ ਵਿਚ ਡਾ: ਅਵਤਾਰ ਸਿੰਘ ਪਤੰਗ ਜੀ, ਡਾ: ਸੁਰਿੰਦਰ ਗਿੱਲ, ਬਲਕਾਰ ਸਿੱਧੂ ਅਤੇ ਸਿਰੀ ਰਾਮ ਅਰਸ਼ ਜੀ ਨੇ ਭਾਗ ਲਿਆ।ਲੇਖਕ ਮਝੈਲ ਜੀ ਨੇ ਦੱਸਿਆ ਕਿ ਉਸ ਨੇ ਇਹ ਪਾਤਰ ਅਤੇ ਕਹਾਣੀਆਂ ਦੇ ਵਿਸ਼ੇ ਛੋਟੀ ਉਮਰੇ ਵੇਖੇ ਹੋਏ ਹਨ।ਉਸ ਦੇ ਪਾਤਰ ਕਿਰਤੀ ਅਤੇ ਮੱਧ ਵਰਗੀ ਲੋਕ ਹਨ ਜੋ ਮਨੁੱਖਤਾ ਨੂੰ ਪਿਆਰ ਕਰਦੇ ਹਨ।ਸ੍ਰੀਮਤੀ ਸੋਹਲ ਨੇ ਕਿਹਾ ਕਿ ਕਹਾਣੀਆਂ ਹਰ ਪਾਠਕ ਨੂੰ ਨਾਲ ਤੋਰ ਲੈਂਦੀਆਂ ਹਨ ਅਤੇ ਪਾਤਰਾਂ ਚਿਤਰਣ ਬੜੀ ਖੂਬਸੂਰਤੀ ਨਾਲ ਕੀਤੇ ਗਏ ਹਨ।ਕਹਾਣੀਆਂ ਦੇ ਵਿਸ਼ੇ ਭਿੰਨ ਭਿੰਨ ਹਨ ਤੇ ਇਹਨਾਂ ਦਾ ਘੇਰਾ 1947 ਦੀ ਵੰਡ ਤੋਂ ਪਹਿਲਾਂ ਸ਼ੁਰੂ ਹੋ ਕੇ ਅਜੋਕੇ ਸਮੇਂ ਤੱਕ ਦਾ ਹੈ।ਡਾ; ਖੀਵਾ ਜੀ ਨੇ ਕਿਹਾ ਕਿ ਕਹਾਣੀਆਂ ਹਰ ਤਕਨੀਕੀ ਪੱਖ ਤੋਂ ਸਫਲ ਹਨ।ਡਾ: ਮਝੈਲ ਕਵੀ ਨਾਲੋਂ ਕਹਾਣੀਕਾਰ ਵੱਧ ਸਫਲ ਹੈ।ਬਲਵਿੰਦਰ ਸਿੰਘ ਢਿਲੋਂ ਨੇ ਡਾ: ਮਝੈਲ ਦੀ ਪਹਿਲੀ ਕਿਤਾਬ ਵਿਚੋਂ ਇਕ ਗੀਤ ਸੁਣਾਇਆ।ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਜੀ ਨੇ ਆਏ ਮਹਿਮਾਨਾਂ, ਸਰੋਤਿਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਬਹੁਤ ਵਧੀਆ ਸ਼ੇਅਰੋ ਸ਼ਾਇਰੀ ਅਤੇ ਕਿਤਾਬ ਬਾਰੇ ਖੂਬਸੂਰਤ ਟਿੱਪਣੀਆਂ ਕਰਦੇ ਹੋਏ ਪਰਮਜੀਤ ਪਰਮ ਨੇ ਮੰਚ ਨੂੰ ਦਿਲਚਸਪ ਬਣਾਈ ਰੱਖਿਆ।ਇਸ ਮੌਕੇ ਪ੍ਰੀਤਮ ਸਿੰਘ ਰੁਪਾਲ, ਡਾ; ਗੁਰਦੇਵ ਸਿੰਘ ਗਿੱਲ, ਡਾ: ਹਰਬੰਸ ਕੌਰ ਗਿੱਲ, ਰਜਿੰਦਰ ਕੌਰ, ਡਾ: ਪੰਨਾ ਲਾਲ ਮੁਸਤਫਾਬਾਦੀ,ਗੁਰਮੇਲ ਸਿੰਘ ਮੋਜੋਵਾਲ,ਹਰਬੰਸ ਸਿੰਘ ਸੋਢੀ, ਬਾਬੂ ਰਾਮ ਦੀਵਾਨਾ,ਦਰਸ਼ਨ ਤਿਊਣਾ,ਬਹਾਦਰ ਸਿੰਘ ਗੋਸਲ, ਜੋਗਿੰਦਰ ਸਿੰਘ ਜੱਗਾ,ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਲਾਭ ਸਿੰਘ ਐਡਵੋਕੇਟ, ਨਰਿੰਦਰ ਕੌਰ ਲੌਂਗੀਆ, ਜੇ ਪੀ ਗਰੇਵਾਲ,ਰਾਣੀ ਸੁਮਨ,ਚਰਨਜੀਤ ਕੌਰ ਬਾਠ, ਤਰਲੋਚਨ ਸਿੰਘ ( ਪਬਲਿਸ਼ਰ), ਉਪਦੇਸ਼ ਸਿੰਘ, ਅਰਸ਼ਦੀਪ ਸਿੰਘ ਅਤੇ ਮਝੈਲ ਜੀ ਦੇ ਪਰਿਵਾਰਕ ਮੈਂਬਰ ਹਾਜਰ ਸਨ।
ਦਵਿੰਦਰ ਕੌਰ ਢਿੱਲੋਂ ( ਜਨ: ਸਕੱਤਰ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ
ਫੋਨ 98148 51298
Leave a Comment
Your email address will not be published. Required fields are marked with *