ਚੰਡੀਗੜ੍ਹ; 3 ਮਾਰਚ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਹੋਈਆਂ ਚੋਣਾਂ ਵਿੱਚ ਡਾ. ਸਰਬਜੀਤ ਸਿੰਘ ਵਾਲੇ ਧੜੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਡਾ. ਸਰਬਜੀਤ ਸਿੰਘ ਨੇ ਪ੍ਰਧਾਨ ਦੇ ਰੂਪ ਦੇ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਨੂੰ 200 ਤੋਂ ਉੱਪਰ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਡਾ. ਸਰਬਜੀਤ ਸਿੰਘ ਨੂੰ 500 ਵੋਟ ਪ੍ਰਾਪਤ ਕੀਤੀ, ਡਾ. ਲਖਵਿੰਦਰ ਸਿੰਘ ਜੌਹਲ ਨੂੰ 281 ਅਤੇ ਤੀਜੇ ਉਮੀਦਵਾਰ ਬੇਅੰਤ ਕੌਰ ਨੂੰ 41 ਵੋਟਾਂ ਮਿਲੀਆਂ ਹਨ। ਡਾ. ਪਾਲ ਕੌਰ ਨੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਡਾ. ਸ਼ਿੰਦਰਪਾਲ ਸਿੰਘ ਨੂੰ 150 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਲੜ ਰਹੇ ਡਾ. ਗੁਲਜਾਰ ਸਿੰਘ ਪੰਧੇਰ ਨੇ ਵੀ ਇਹਨਾਂ ਚੋਣਾਂ ਦੇ ਵਿੱਚ ਡਾ. ਗੁਰਇਕਬਾਲ ਸਿੰਘ ਨੂੰ 120 ਦੇ ਕਰੀਬ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਬਾਕੀ ਨਤੀਜਿਆਂ ਦੀ ਗਿਣਤੀ ਚੱਲ ਰਹੀ ਹੈ। ਇਸ ਖੁਸ਼ੀ ਤੇ ਇਸ ਗਰੁੱਪ ਦੀ ਚੋਣ ਕਮੇਟੀ ਦੇ ਮੈਂਬਰਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਰਤਨ ਸਿੰਘ ਢਿੱਲੋਂ, ਡਾ. ਮੋਹਨਜੀਤ, ਖਾਲਿਦ ਹੁਸੈਨ, ਕੇਵਲ ਧਾਲੀਵਾਲ, ਡਾ. ਕੁਲਦੀਪ ਸਿੰਘ ਦੀਪ, ਡਾ. ਸੁਪਨਦੀਪ ਕੌਰ ਅਤੇ ਰਮੇਸ਼ ਯਾਦਵ ਸਮੇਤ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਪੰਜਾਬੀ ਦੇ ਸਾਰੇ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ੁਕਰਾਨਾ ਕੀਤਾ ਹੈ।