ਚੰਡੀਗੜ੍ਹ 4 ਅਪ੍ਰੈਲ ( ਵਰਲਡ ਪੰਜਾਬੀ ਟਾਈਮਜ)
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਰੰਗਮੰਚ ਦੀ ਨਾਮਵਰ ਹਸਤੀ ਡਾ. ਸਾਹਿਬ ਸਿੰਘ ਦੀਆਂ ਦੋ ਪੁਸਤਕਾਂ ਰੰਗਮੰਚ ਵੱਲ ਖੁੱਲ੍ਹਦੀ ਖਿੜਕੀ ਅਤੇ ਰਾਸਰੰਗ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ 6 ਅਪ੍ਰੈਲ, ਦਿਨ ਸਨਿੱਚਰਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਬਲਕਾਰ ਸਿੱਧੂ ਪ੍ਰਧਾਨ ਅਤੇ ਭੁਪਿੰਦਰ ਮਲਿਕ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਕੇਵਲ ਧਾਲੀਵਾਲ ate
ਪ੍ਰਧਾਨਗੀ ਕਰਨਗੇ ਡਾ. ਸਤੀਸ਼ ਵਰਮਾ ਜਦੋਂ ਕਿ
ਵਿਸ਼ੇਸ਼ ਮਹਿਮਾਨ ਹੋਣਗੇ ਡਾ. ਕੁਲਦੀਪ ਸਿੰਘ ਦੀਪ ਅਤੇ ਡਾ. ਅਰਵਿੰਦਰ ਕੌਰ ਕਾਕੜਾl ਉਹਨਾਂ ਕਿਹਾ ਕਿ
ਸਭ ਨੂੰ ਹਾਰਦਿਕ ਸੱਤਾ ਦਿੱਤਾ ਜਾਂਦਾ ਹੈ l