ਲੁਧਿਆਣਾ 7 ਨਵੰਬਰ :(ਰਮਿੰਦਰ ਵਾਲੀਆ ਸਹਿਯੋਗੀ/ਵਰਲਡ ਪੰਜਾਬੀ ਟਾਈਮਜ਼)
“ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ “ ਵਿਸ਼ਵ ਪੰਜਾਬੀ ਭਵਨ “ ਵਿਲੇਜ਼ ਆਫ਼ ਇੰਡੀਆ , 114 ਕੈਨੇਡੀ ਰੋਡ ਬਰੇਂਮਪਟਨ ਵਿਖੇ ਡਾ. ਸ. ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ ।ਡਾ ਦਲਬੀਰ ਸਿੰਘ ਕਥੂਰੀਆ ਤੇ ਰਮਿੰਦਰ ਵਾਲੀਆ ਦੇ ਸਹਿਯੋਗ ਨਾਲ 5 ਨਵੰਬਰ ਐਤਵਾਰ ਨੂੰ ਡਾ ਸ . ਪ . ਸਿੰਘ ਜੀ ਦਾ ਸਨਮਾਨ ਸਮਾਰੋਹ ਦਾ ਆਯੋਜਨ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਰੱਖਿਆ ਗਿਆ । ਇਹ ਸਨਮਾਨ ਸਮਾਰੋਹ ਡਾ ਸਾਹਿਬ ਦੇ ਆਗਮਨ ਅਤੇ ਉਹਨਾਂ ਨੂੰ ਵਿਸ਼ਵ ਪੰਜਾਬੀ ਸਭਾ ਦੇ ਕਥੂਰੀਆ ਜੀ ਵੱਲੋਂ ਸਰਪ੍ਰਸਤ ਬਣਾਏ ਜਾਣ ਤੇ ਰੱਖਿਆ ਗਿਆ ਸੀ । ਇਸ ਸਮਾਰੋਹ ਵਿੱਚ ਟੋਰਾਂਟੋ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਹੋਰ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।ਜਿਹਨਾਂ ਵਿੱਚ ਪੂਰਨ ਸਿੰਘ ਪਾਂਧੀ , ਜਰਨੈਲ ਸਿੰਘ ਕਹਾਣੀਕਾਰ , ਪ੍ਰਿੰ . ਸਰਵਨ ਸਿੰਘ , ਸ ਜਗਜੀਤ ਸਿੰਘ ਅਰੋੜਾ ਸਕਤੱਰ , ਡਾ ਦਵਿੰਦਰ ਸਿੰਘ ਲੱਧੜ , ਹਰਜੀ ਬਾਜਵਾ , ਬਸ਼ਰਤ ਰਹਿਮਾਨ , ਸ ਪ੍ਰਿਤਪਾਲ ਸਿੰਘ ਚੱਗੜ , ਸੁਖਿੰਦਰ , ਹਰਦਿਆਲ ਝੀਤਾ , ਬਲਰਾਜ ਚੀਮਾ , ਮਲੂਕ ਸਿੰਘ ਕਾਹਲੋਂ , ਪਰਮਜੀਤ ਸਿੰਘ ਗਿੱਲ , ਤਲਵਿੰਦਰ ਮੰਡ , ਪਿਆਰਾ ਸਿੰਘ ਕੁੱਦੋਵਾਲ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ । ਭਵਨ ਦਾ ਹਾਲ ਖਚਾਖੱਚ ਭਰਿਆ ਹੋਇਆ ਸੀ । ਸੀਨੀਅਰ ਜਨਰਲ ਸਕੱਤਰ ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਹੋਸਟ ਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ । ਗੁਰਮਿੰਦਰ ਜੀ ਮੰਝੇ ਹੋਏ ਐਂਕਰ ਤੇ ਹੋਸਟ ਹਨ , ਉਹਨਾਂ ਦੀ ਹੋਸਟਿੰਗ ਹਮੇਸ਼ਾਂ ਹੀ ਕਾਬਿਲੇ ਤਾਰੀਫ਼ ਹੁੰਦੀ ਹੈ । ਪ੍ਰਧਾਨਗੀ ਮੰਡਲ ਵਿੱਚ ਸ ਸ਼ਬੇਗ ਸਿੰਘ ਕਥੂਰੀਆ ਜੀ , ਡਾ ਸੋਹਨ ਸਿੰਘ ਪਰਮਾਰ , ਡਾ ਹਰਜਿੰਦਰ ਸਿੰਘ ਧੰਜਲ ਤੇ ਡਾ. ਸ . ਪ . ਸਿੰਘ ਜੀ ਸੁਸ਼ੋਭਿਤ ਸਨ ।ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਹਾਲ ਵਿੱਚ ਹਾਜ਼ਰੀਨ ਸੱਭ ਅਦਬੀ ਸ਼ਖ਼ਸੀਅਤਾਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ. ਸ.ਪ.ਸਿੰਘ ਜੀ ਦੀ ਜਾਣ ਪਹਿਚਾਣ ਕਰਾਈ ਤੇ ਸੰਖੇਪ ਵਿੱਚ ਉਹਨਾਂ ਦੇ ਕੰਮਾਂ ਦੀ ਸਾਂਝ ਵੀ ਪਾਈ । ਸ ਸ਼ਬੇਗ ਸਿੰਘ ਕਥੂਰੀਆ ਜੀ ਨੇ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਡਾ ਸ . ਪ. ਸਿੰਘ ਜੀ ਦਾ ਸਵਾਗਤ ਕੀਤਾ । ਸ. ਸ਼ਬੇਗ ਸਿੰਘ ਜੀ ਨੇ ਸੁਲਤਾਨ ਬਾਹੂ ਦਾ ਕਲਾਮ ਪੇਸ਼ ਕਰਕੇ ਡਾ . ਸ.ਪ.ਸਿੰਘ ਜੀ ਨੂੰ ਜੀ ਆਇਆਂ ਕਿਹਾ ।ਸ਼ਬੇਗ ਸਿੰਘ ਜੀ ਦੇ ਕਲਾਮ ਨੂੰ ਹਾਜ਼ਰੀਨ ਮੈਂਬਰਜ਼ ਵੱਲੋਂ ਬਹੁਤ ਸਰਾਹਿਆ ਗਿਆ । ਗੁਰਮਿੰਦਰ ਆਹਲੂਵਾਲੀਆ ਨੇ ਦੱਸਿਆ ਕਿ ਬਹੁਤ ਸਾਰੀਆਂ ਸ਼ਖ਼ਸੀਅਤਾਂ ਡਾ ਸਾਹਿਬ ਨੂੰ ਜੀ ਆਇਆਂ ਕਹਿੰਦਿਆਂ ਕੁਝ ਸ਼ਬਦ ਕਹਿਣਾ ਚਾਹੁੰਦੇ ਹਨ । ਦੋ ਤੋਂ ਤਿੰਨ ਮਿੰਟ ਦੇ ਸਮੇਂ ਦੇ ਵਿੱਚ ਸੱਭ ਨੇ ਆਪਣੀ ਗੱਲ ਕਰਨੀ ਹੈ । ਡਾ ਪਰਗਟ ਸਿੰਘ ਬੱਗਾ ਪ੍ਰਸਿੱਧ ਵਿਦਵਾਨ , ਸਿੱਖ ਚਿੰਤਕ ਤੇ ਨਾਮਵਰ ਸ਼ਾਇਰ , ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਡਾ ਸ.ਪ.ਸਿੰਘ ਜੀ ਨੂੰ ਨਿੱਘਾ ਜੀ ਜੀ ਆਇਆਂ ਕਿਹਾ । ਉਹਨਾਂ ਕੁਝ ਬਹੁਤ ਖ਼ੂਬਸੂਰਤ ਸ਼ੇਅਰ ਸੁਣਾ ਕੇ ਤੇ ਪੱਗ ਦੀ ਪਹਿਚਾਣ ਦੇ ਅਲੱਗ ਅਲੱਗ ਹਵਾਲੇ ਦੇ ਕੇ ਆਪਣੀ ਨਜ਼ਮ ( ਪੱਗ ) ਨੂੰ ਆਪਣੀ ਦਮਦਾਰ ਅਵਾਜ਼ ਵਿੱਚ ਸੁਣਾ ਕੇ ਡਾ ਸਾਹਿਬ ਦਾ ਸਵਾਗਤ ਕੀਤਾ । ਡਾ ਇੰਦਰਜੀਤ ਸਿੰਘ ਬੱਲ , ਡਾ ਦਰਸ਼ਨਦੀਪ , ਸੁਖਦੇਵ ਸਿੰਘ ਝੰਡ , ਰਜਿੰਦਰ ਸੈਣੀ ਪਰਵਾਸੀ ਮੀਡੀਆ , ਮੇਜਰ ਨਾਗਰਾ , ਡਾ ਬਲਵਿੰਦਰ ਸਰਗਮ ਰੇਡੀਓ , ਪ੍ਰੋ ਜਗੀਰ ਸਿੰਘ ਕਾਹਲੋਂ , ਪਰਮਜੀਤ ਸਿੰਘ ਬਿਰਦੀ , ਸੁੰਦਰਪਾਲ ਰਾਜਾਸਾਂਸੀ , ਤੇ ਰਮਿੰਦਰ ਵਾਲੀਆ ਨੇ ਉਹਨਾਂ ਨੂੰ ਜੀ ਆਇਆਂ ਕਿਹਾ । “( ਤੁਸੀਂ ਘਰ ਅਸਾਡੇ ਆਏ , ਅਸੀਂ ਫੁਲੇ ਨਹੀਂ ਸਮਾਏ )
ਡਾ ਸ.ਪ.ਸਿੰਘਜੀ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਜੀ ਦਾ ਅੱਜ ਟੋਰਾਂਟੋ ਪਹੁੰਚਣ ਤੇ ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਡਾ ਦਲਬੀਰ ਸਿੰਘ ਕਥੂਰੀਆ ਜੀ ਤੇ ਸਮੂਹ ਸੰਸਥਾਵਾਂ ਵੱਲੋਂ ਉਹਨਾਂ ਨੂੰ ਨਿੱਘਾ ਜੀ ਆਇਆਂ ਕਹਿੰਦੇ ਹਾਂ ਜੀ । ਰਮਿੰਦਰ ਵਾਲੀਆ ਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਪਹਿਲਾਂ ਡਾ ਸ.ਪ.ਸਿੰਘ ਜੀ ਨਾਲ 5 ਨਵੰਬਰ ਦਾ ਦਿਨ ਉਹਨਾਂ ਦੇ ਸਨਮਾਨ ਸਮਾਰੋਹ ਲਈ ਫਿਕਸ ਕੀਤਾ ਹੋਇਆ ਸੀ ਜੋਕਿ ਡਾ ਦਲਬੀਰ ਕਥੂਰੀਆ ਜੀ ਦੀ ਸਲਾਹ ਤੇ ਸਹਿਯੋਗ ਨਾਲ ਹੀ ਇਹ ਸਾਰਾ ਪ੍ਰੋਗਰਾਮ ਹੋਇਆ ਹੈ । ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਉਹਨਾਂ ਦੇ ਆਉਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇਹ ਅਨਾਊਂਸ ਕੀਤਾ ਕਿ ਡਾ ਸ.ਪ.ਸਿੰਘ ਜੀ ਨੂੰ ਵਿਸ਼ਵ ਪੰਜਾਬੀ ਸਭਾ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ ਤੇ ਇਹ ਸਰਪ੍ਰਾਈਜ਼ ਸੀ ਸੱਭਨਾਂ ਲਈ । ਡਾ ਸਾਹਿਬ ਬਹੁਤ ਤਜ਼ਰੁਬੇਕਾਰ ਵਿਦਵਾਨ ਨੇ ਤੇ ਸਾਡੀ ਯੋਗ ਅਗਵਾਈ ਕਰਨਗੇ । ਹਾਲ ਵਿੱਚ ਤਾੜੀਆਂ ਦੀ ਗੂੰਜ ਨਾਲ ਸੱਭਨੇ ਇਸ ਨਿਰਨੇ ਦਾ ਸਵਾਗਤ ਕੀਤਾ । ਡਾ ਸ.ਪ.ਸਿੰਘ ਜੀ ਨੇ ਆਪਣੇ ਬਾਰੇ ਤੇ ਆਪਣੇ ਕਾਰਜਾਂ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ।ਉਹਨਾਂ ਦੱਸਿਆ ਕਿ ਡਾ. ਸ. ਪ ਸਿੰਘ ਦਾ ਪੂਰਾ ਨਾਂ ਸੁਰਿੰਦਰਪਾਲ ਸਿੰਘ ਹੈ ਪਰੰਤੂ ਸਹਿਤਕ ,ਪ੍ਰਸ਼ਾਸਨਿਕ ਅਤੇ ਮੀਡੀਆ ਜਗਤ ਵਿਚ ਇਹ ਡਾ . ਸ.ਪ ਸਿੰਘ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ ।ਅੱਜ ਕੱਲ੍ਹ ਡਾ ਐੱਸ ਪੀ ਸਿੰਘ , ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਵਜੋਂ ਆਪਣੀ ਅਹਿਮ ਭੂਮਿਕਾ ਨਿਭਾ ਰਹੇ ।ਕਾਲਜ ਦੇ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਡਾ ਐੱਸਪੀ ਸਿੰਘ ਜੀ ਨੇ ਪਰਵਾਸ ਪੱਤ੍ਰਿਕਾ ਨੂੰ ਪੁਨਰ ਸੁਰਜੀਤ ਕਰਨ ਦਾ ਮਾਣ ਵੀ ਬਖਸ਼ਿਆ ਹੈ । ਡਾ .ਸ.ਪ.ਸਿੰਘ ਜੀ ਨੇ ਵਿਸ਼ੇਸ਼ ਧੰਨਵਾਦ ਡਾ ਦਲਬੀਰ ਸਿੰਘ ਕਥੂਰੀਆ ਤੇ ਰਮਿੰਦਰ ਵਾਲੀਆ ਦਾ ਕੀਤਾ ਕਿ ਅੱਜ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਆ ਕੇ ਦਿਲ ਖ਼ੁਸ਼ ਹੋ ਗਿਆ , ਭਵਨ ਵਿਖੇ ਐਨੀਆਂ ਮਹਾਨ ਸ਼ਖ਼ਸੀਅਤਾਂ ਦੇ ਦਰਸ਼ਨ ਕਰਨ ਸੋਭਾਗ ਵੀ ਪ੍ਰਾਪਤ ਹੋਇਆ ਹੈ । ਇਸ ਭਵਨ ਵਿਖੇ ਸਨਮਾਨ ਸਮਾਰੋਹ ਸਮਾਗਮ ਦਾ ਕਰਨਾ ਤੇ ਡਾ ਸਾਹਿਬ ਨੂੰ ਸਨਮਾਨ ਕਰਕੇ ਜੋ ਮਾਣ ਬਖ਼ਸ਼ਿਆ ਹੈ ਮੈਂ ਇਸ ਉਪਰਾਲੇ ਲਈ ਡਾ ਕਥੂਰੀਆ ਦਾ ਤੇ ਰਮਿੰਦਰ ਵਾਲੀਆ ਦਾ ਦਿਲੋਂ ਧੰਨਵਾਦ ਕਰਦਾ ਹਾਂ । ਡਾ ਸ.ਪ.ਸਿੰਘ ਜੀ ਨੂੰ ਗੁਰੂ ਦੀ ਬਖ਼ਸ਼ਿਸ਼ ਦਸਤਾਰ ਤੇ ਵਿਸ਼ੇਸ਼ ਸਨਮਾਨ ਪੱਤਰ ਦਾ ਕੇ ਸਨਮਾਨਿਤ ਕੀਤਾ ਗਿਆ । ਉਸੇ ਦਿਨ ਦੂਸਰਾ ਸੇਸ਼ੈਨ ਬਾਬਾ ਨਜਮੀ ਜੀ ਦੀ ਵਿਦਾਇਗੀ ਸਮਾਰੋਹ ਦਾ ਸੀ , ਉਹ ਵੀ ਡਾ ਸਾਹਿਬ ਨੂੰ ਸਨਮਾਨਿਤ ਕਰਨ ਦੀ ਰਸਮ ਵਿੱਚ ਸ਼ਾਮਿਲ ਹੋਏ । ਸਰਬ ਸਾਂਝਾਂ ਸਾਹਿਤਕ ਮੰਚ ਵੱਲੋਂ ਤੇ ਆਰ ਐਸ ਐਫ ਓ ਦੇ ਚੇਅਰਮੈਨ ਸ ਦਲਜੀਤ ਸਿੰਘ ਗੈਦੂ ਜੀ ਵੱਲੋਂ ਵੀ ਸਨਮਾਨ ਚਿੰਨ ਦੇ ਕੇ ਡਾ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ , ਪ੍ਰਧਾਨ ਰਿੰਟੂ ਭਾਟੀਆ , ਸੁਰਜੀਤ ਕੌਰ ਸਰਪ੍ਰਸਤ ਤੇ ਸ ਪਿਆਰਾ ਸਿੰਘ ਕੁੱਦੋਵਾਲ ਜੀ ਚੀਫ਼ ਐਡਵਾਈਜ਼ਰ ਤੇ ਪੰਜਾਬ ਸਾਹਿਤ ਅਕਾਡਮੀ ਵੱਲੋਂ ਸਨਮਾਨ ਪੱਤਰ ਤੇ ਲੋਈ ਦੇ ਕੇ ਡਾ ਸ ਪ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ । ਡਾ ਸੋਹਨ ਸਿੰਘ ਪਰਮਾਰ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਨੇ ਡਾ ਸ.ਪ.ਸਿੰਘ ਜੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਪੀ ਸੀ ਟੀ ,ਜ਼ੀ ਟੀ ਤੇ ਪਰਵਾਸੀ ਮੀਡੀਆ ਤੋਂ ਮੀਡੀਆ ਪਰਸਨਜ਼ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ।
Leave a Comment
Your email address will not be published. Required fields are marked with *