ਲੁਧਿਆਣਾ 19 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੀ ਇਕੱਤ੍ਰਤਾ ਵਿੱਚ ਲਏ ਫ਼ੈਸਲੇ ਅਨੁਸਾਰ ਅਕਾਡਮੀ ਦੇ ਜਨਰਲ ਸਕੱਤਰ ਸਰਦਾਰ ਗੁਲਜ਼ਾਰ ਸਿੰਘ ਪੰਧੇਰ ਨੇ ਅੱਜ ਡਾ ਹਰੀ ਸਿੰਘ ਜਾਚਕ ਨੂੰ ਸਕੱਤਰ ਸਾਹਿਤਕ ਸਰਗਰਮੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਜੋਂ ਨਿਯੁਕਤੀ ਪੱਤਰ ਸੌਂਪਿਆ ਅਤੇ ਵਿਧੀਵੱਤ ਤਰੀਕੇ ਨਾਲ ਅਕਾਡਮੀ ਵੱਲੋਂ ਲੱਗੀ ਹੋਈ ਜ਼ਿੰਮੇਵਾਰੀ ਨਿਭਾਉਣ ਲਈ ਸੇਵਾ ਸੰਭਾਲ ਦਿੱਤੀ। ਉਨਾਂ ਨਾਲ ਦਫ਼ਤਰ ਇੰਚਾਰਜ ਮੈਡਮ ਸੁਰਿੰਦਰ ਕੌਰ ਦੀਪ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾ ਹਰੀ ਸਿੰਘ ਜਾਚਕ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਓਹ ਪ੍ਰਬੰਧਕੀ ਬੋਰਡ ਵਲੋਂ ਲਗਾਈਆਂ ਗਈਆਂ ਸੇਵਾਵਾਂ ਲਈ ਸਾਰੇ ਸਤਿਕਾਰ ਯੋਗ ਅਹੁਦੇਦਾਰ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਅਤੇ ਨਾਲ ਹੀ ਯਕੀਨ ਦਿਵਾਉਂਦੇ ਹਨ ਕਿ ਓਹ ਆਉਣ ਵਾਲੇ ਸਮੇਂ ਵਿੱਚ ਲੱਗੀਆਂ ਸੇਵਾਵਾਂ ਨੂੰ ਤਨੋਂ ਮਨੋਂ ਨਿਭਾਉਣਗੇ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਸਤਿਕਾਰਯੋਗ ਮੈਂਬਰ ਸਾਹਿਬਾਨ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਵੀ ਭਰਪੂਰ ਯਤਨ ਕਰਨਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਅਤੇ ਪੰਜਾਬੀ ਭਵਨ ਸਾਰੇ ਪੰਜਾਬੀਆਂ ਦਾ ਆਪਣਾ ਅਦਾਰਾ ਹੈ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਤਿਕਾਰ ਯੋਗ ਸਮੂਹ ਲੇਖਕਾਂ,ਸਾਹਿਤਕਾਰਾਂ ਤੇ ਪਤਵੰਤੇ ਸੱਜਣਾਂ ਨੂੰ ਪੰਜਾਬੀ ਭਵਨ ਵਿੱਚ ਸਾਹਿਤਕ ਤੇ ਸਭਿਆਚਾਰਕ ਸਮਾਗਮ ਕਰਨ ਲਈ ਖੁੱਲ੍ਹਾ ਸੱਦਾ ਹੈ।
Leave a Comment
Your email address will not be published. Required fields are marked with *