ਬਰਨਾਲਾ 0 5 ਫਰਵਰੀ (ਜਗਮੋਹਨ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਸੋਚ ਸੰਸਥਾ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਨਹਿਰੂ ਰੋਜ਼ ਗਾਰਡਨ ਵਿਖੇ ਲਗਾਏ ਗਏ ਤੀਸਰਾ ਰਾਜ ਪੱਧਰੀ ਵਾਤਾਵਰਣ ਸੰਭਾਲ ਮੇਲੇ ਦੇ ਪਹਿਲੇ ਦਿਨ ਵਿਸ਼ੇਸ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰ. ਕੁਲਵੰਤ ਸਿੰਘ ,ਉੱਘੇ ਵਾਤਾਵਰਨ ਪ੍ਰੇਮੀ ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ, ਵਾਤਾਵਰਨ ਮਾਹਿਰ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ, ਉੱਘੇ ਪੱਤਰਕਾਰ ਤੋਤਾ ਸਿੰਘ ਦੀਨਾ ਨੇ ਸਾਂਝੇ ਤੌਰ ਤੇ ਲੋਕ ਗਾਇਕ ਵਿਸ਼ਵਜੀਤ ਦਾ ਨਵਾਂ ਗਾਣਾ “ਪੰਜਾਬ ” ਰਿਲੀਜ਼ ਕੀਤਾ ਅਤੇ ਪੰਜਾਬ ਗੀਤ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਅਜਿਹੇ ਗੀਤ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ ਜੋ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੇ ਹਨ ।ਗੀਤ ਸੰਬੰਧੀ ਜਾਣਕਾਰੀ ਦਿੰਦਿਆ ਗਾਇਕ ਵਿਸ਼ਵਜੀਤ ਨੇ ਕਿਹਾ ਕਿ ਇਹ ਗਾਣਾ ਨਾਮਵਰ ਕੰਪਨੀ “ਟਵੰਟੀ ਸੈਵਨ ਮਿਊਜ਼ਿਕ ਫੋਰ ਯੂ ” ਦੇ ਬੈਨਰ ਹੇਠ ਪ੍ਰੋਡਿਊਸਰ ਜੀਤ ਮਠਾੜੂ ਅਤੇ ਸਰੇਸ਼ ਬਰਸਾਨੀ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਗਿਆ ਹੈ ਇਸ ਗਾਣੇ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਸੱਤਾ ਲੰਗਿਆਣਾ ਨੇ ਤੇ ਇਸਦਾ ਮਿਊਜ਼ਿਕ ਸੰਗੀਤਕਾਰ ਸੰਦੀਪ ਵਰਮਾਂ ਨੇ ਤਿਆਰ ਕੀਤਾ ਹੈ। ਵੀਡੀਓ ਡਾਇਰੈਕਟਰ ਹਰਬੀਰ ਢੀਂਡਸਾ ਨੇ ਇਸ ਗਾਣੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਵੱਖ -ਵੱਖ ਲੋਕੇਸ਼ਨਾ ਹੇਠ ਫਿਲਮਾਇਆ ਗਿਆ ਹੈ । ਇਸ ਮੌਕੇ ਫਿਲਮੀ ਕਲਾਕਾਰ ਨਿਰਭੈ ਧਾਲੀਵਾਲ ਅਤੇ ਰਾਜ ਧਾਲੀਵਾਲ, ਲੇਖਕ ਜਗਮੋਹਣ ਸ਼ਾਹ ਰਾਏਸਰ, ਹਰਬੀਰ ਢੀਂਡਸਾ, ਜੀਤ ਮਠਾੜੂ ਆਦਿ ਹਾਜ਼ਰ ਸਨ ।
Leave a Comment
Your email address will not be published. Required fields are marked with *