ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦਾ ਸਭ ਤੋ ਪੁਰਾਣਾ ਅਤੇ ਮਨੁੱਖਤਾ ਦਾ ਵਧੀਆ ਇਲਾਜ ਕਰਨ ਵਿੱਚ ਪਸਿੱਧ ਡੀਕਾਲਜ ਅਤੇ ਹਸਪਤਾਲ ਇਸ ਵੇਲੇ ਗੰਭੀਰ ਸੰਕਟ ਵੱਲ ਵਧ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਨੇ ਦੱਸਿਆ ਕਿ ਡੀਦੀ ਮੈਨੇਜਮੈਂਟ ਵੱਲੋਂ ਆਪਣੇ ਡਾਕਟਰਾਂ ਉਪਰ ਇੰਨੀ ਸਖਤੀ ਕਰ ਦਿੱਤੀ ਹੈ ਕਿ ਉਹਨਾਂ ਨੂੰ ਫੁਰਸਤ ਦੇ ਕੋਈ ਪਲ ਨਹੀ ਮਿਲ ਰਹੇ। ਡਾਕਟਰਾਂ ਦੀਆ ਸਾਰੀਆ ਛੁੱਟੀਆਂ ਬੰਦ ਕਰ ਦਿੱਤੀਆਂ ਹਨ ਅਤੇ ਸਵੇਰੇ 9 ਵਜੇ ਤੋ ਲੈ ਕੇ ਸ਼ਾਮ 6 ਵਜੇ ਤੱਕ ਸਖਤ ਡਿਊਟੀ ਡਾਕਟਰਾਂ ਨੂੰ ਦੇਣੀ ਪੈ ਰਹੀ ਹੈ। ਡੀ.ਐੱਮ.ਸੀ. ਸਪਤਾਲ ਇੱਕ ਅਜਿਹਾ ਹਸਪਤਾਲ ਸੀ ਜਿਥੇ ਪੰਜਾਬ ਦੇ ਲੋਕ ਹੀ ਨਹੀ ਸਗੋ ਹਰਿਆਣਾ, ਹਿਮਾਚਲ ਰਾਜਸਥਾਨ ਅਤੇ ਵਿਦੇਸਾਂ ਤੋ ਵੀ ਆ ਕੇ ਆਪਣਾ ਇਲਾਜ ਕਰਵਾ ਕੇ ਖੁਸ਼ੀ-ਖੁਸ਼ੀ ਘਰ ਜਾਂਦੇ ਸਨ ਪਰ ਡੀਦੀ ਮੈਨੇਜਮੈਂਟ ਦੇ ਤਾਨਾਸਾਹੀਏ ਰਵੱਈਏ ਕਾਰਨ ਵੱਖ-ਵੱਖ ਬਿਮਾਰੀਆ ਦੇ ਮੁੱਖ ਡਾਕਟਰ ਅਸਤੀਫਾ ਦੇ ਚੁੱਕੇ ਹਨ ਉਹਨਾਂ ਕਿਹਾ ਕਿ ਉਹ ਬੀਤੇ ਕੱਲ ਡੀਲੁਧਿਆਣਾ ਵਿਖੇ ਭਰਤੀ ਆਪਣੇ ਕਿਸੇ ਜਾਣਕਾਰ ਦਾ ਹਾਲ ਚਾਲ ਜਾਣਨ ਲਈ ਗਏ ਸਨ। ਉਥੇ ਉਹਨਾਂ ਦੇ ਕਈ ਜਾਣਕਾਰ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਡੀਦਾ ਜੋ ਕਾਲਜ ਚਲ ਰਿਹਾ ਹੈ ਉਸ ਦੇ ਪਿ੍ਰੰਸੀਪਲ ਡਾਂ ਸੰਦੀਪ ਪੁਰੀ ਸਮੇਤ 12 ਸੀਨੀਅਰ ਡਾਕਟਰ ਅਸਤੀਫਾ ਦੇ ਚੁੱਕੇ ਹਨ ਜਦੋ ਕਿ ਕੁੱਲ ਐਮਡਾਕਟਰਾਂ ਦੀ ਗਿਣਤੀ 125 ਹੈ। ਮੱਤਾ ਨੇ ਕਿਹਾ ਕਿ ਬਹੁਤ ਸਾਰੇ ਹੋਰ ਡਾਕਟਰ ਵੀ ਡੀਹਸਪਤਾਲ ਤੋ ਅਸਤੀਫਾ ਦੇਣ ਬਾਰੇ ਸੋਚ ਰਹੇ ਹਨ। ਉਨਾਂ ਕਿਹਾ ਕਿ 1 ਜਨਵਰੀ ਤੋ ਇਹ ਤਾਨਾਸਾਹੀ ਰਵੱਈਆ ਜੋ ਮੈਨੇਜਮੈਂਟ ਨੇ ਲਾਗੂ ਕੀਤਾ ਹੈ ਉਸ ਸਮੇ ਤੋ ੳ ਪੀ ਡੀ ਦੀ ਫੀਸ ਵੀ ਦੁੱਗਣੀ ਕਰ ਦਿੱਤੀ ਹੈ ਅਤੇ ਹੋਰ ਇਲਾਜ ਵੀ ਬਹੁਤ ਮਹਿੰਗੇ ਹੋ ਗਏ ਹਨ। ਉਨਾਂ ਕਿਹਾ ਕਿ ਮੈਨੇਜਮੈਂਟ ਨੂੰ ਆਪਣੇ ਡਾਕਟਰਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਦੋ ਵੀ ਵੱਡੀ ਮੁਸਕਲ ਆਉਦੀ ਸੀ ਤਾ ਉਹ ਇੱਕ ਵਾਰ ਮੁੱਢਲਾ ਇਲਾਜ ਕਰਵਾਉਣ ਤੋ ਬਾਅਦ ਡੀਵੱਲ ਹੀ ਜਾਦੇ ਸਨ। ਪੀ.ਜੀ.ਆਈ. ਚੰਡੀਗੜ ਜਾ ਏਮਜ ਬਠਿੰਡਾ ਵਰਗੇ ਹਸਪਤਾਲਾ ਵਿੱਚ ਬਹੁਤੀ ਭੀੜ ਹੋਣ ਕਾਰਨ ਡੀਲੁਧਿਆਣਾ ਵਿੱਚ ਸੋਖਿਆ ਹੀ ਹਰੇਕ ਮੀਰਜ ਦੀ ਸੁਣਵਾਈ ਹੋ ਜਾਦੀ ਸੀ ਪਰ ਜਿਸ ਤਰਾਂ ਦੇ ਹਾਲਾਤ ਉਹਨਾਂ ਵੇਖੇ ਤਾ ਉਹਨਾਂ ਇਹ ਜਾਪਦਾ ਹੈ ਕਿ ਕਿਤੇ ਬਦਕਿਸਮਤੀ ਨਾਲ ਵੱਡੀ ਵਿਣਤੀ ਵਿੱਚ, ਜਿਸ ਤਰਾਂ ਡਾਕਟਰ ਹਸਪਤਾਲ ਛੱਡਣ ਬਾਰੇ ਸੋਚ ਰਹੇ ਕਿ ਕਿਧਰੇ ਡੀਹਸਪਤਾਲ ਅਤੇ ਕਾਲਜ ਬੰਦ ਹੀ ਨਾ ਹੋ ਜਾਵੇ ਜਿਸ ਨੇ ਕਰੋੜਾ ਲੋਕਾਂ ਦਾ ਇਲਾਜ ਕੀਤਾ ਹੈ ਅਤੇ ਹਜਾਰਾ ਲੋਕ ਉਥੋ ਆਪਣਾ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਤੋਂ ਜਾਂਦੇ ਹਨ। ਸੋ ਮੈਨੇਜਮੈਟ ਨੂੰ ਡਾਕਟਰਾਂ ਦੀ ਸਹੂਲਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
Leave a Comment
Your email address will not be published. Required fields are marked with *