ਘਨੌਲੀ, 09 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ ਨੇ ਪਿੰਡ ਮਲਕਪੁਰ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਪੰਚਾਇਤ ਵੱਲੋਂ ਕਰਵਾਏ ਅਤੇ ਕਰਵਾਏ ਜਾ ਰਹੇ ਕੰਮਾਂ ਦਾ ਮੁਆਇਨਾ ਕੀਤਾ। ਜਿਸ ਦੌਰਾਨ ਉਨ੍ਹਾਂ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਸ. ਗਰੇਵਾਲ ਨੇ ਸਕੂਲ ਵਿਚਲਾ ਵਾਟਰ ਰਿਚਾਰਜਿੰਗ ਸਿਸਟਮ ਜਲਦ ਸ਼ੁਰੂ ਕਰਵਾਉਣ ਅਤੇ ਇੱਕ ਪਾਰਕ ਦੇ ਨਿਰਮਾਣ ਬਾਬਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ।