ਕੋਟਕਪੂਰਾ/ਬਾਜਾਖਾਨਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਉਣ ਵਾਲੀ 1, 2 ਅਤੇ 3 ਫਰਵਰੀ ਨੂੰ ਬਾਜਾਖਾਨਾ ਵਿਖੇ ਹੋਣ ਵਾਲਾ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਸਿੰਘ ਬਰਾੜ ਦੀ ਯਾਦ ਵਿੱਚ ਕਰਵਾਇਆ ਜਾਣ ਵਾਲਾ ਖੇਡ ਮੇਲਾ ਕੁਝ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹਰਜੀਤ ਯਾਦਗਾਰੀ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਖੇਡ ਮੇਲਾ ਦੋ ਕਲੱਬਾਂ ਵਲੋਂ ਵੱਖਰੇ-ਵੱਖਰੇ ਤੌਰ ’ਤੇ ਕਰਵਾਇਆ ਜਾਣਾ ਸੀ ਪਰ ਕਲੱਬਾਂ ਦਾ ਰਲੇਵਾਂ ਹੋਣ ਕਰਕੇ ਇਹ ਵੱਡੇ ਪੱਧਰ ’ਤੇ ਇਕ ਹੀ ਕਰਵਾਏ ਜਾਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਪੋਸਟਰ ਵਗੈਰਾ ਵੀ ਬਣਾਏ ਜਾ ਚੁੱਕੇ ਸਨ ਪਰ ਕੁਝ ਗੰਭੀਰ ਤਕਨੀਕੀ ਕਾਰਨ ਕਰਕੇ ਇਹ ਖੇਡ ਮੇਲਾ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਤਕਨੀਕੀ ਕਾਰਨ ਦਰੁਸਤ ਕਰਕੇ ਖੇਡ ਮੇਲੇ ਦੀਆਂ ਅਗਲੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।