ਤਬਾਦਲਾ

ਤਬਾਦਲਾ

ਨਾਵਲ :- ਤਬਾਦਲਾ
ਲੇਖਿਕਾ:- ਬੇਅੰਤ ਕੌਰ ਗਿੱਲ
ਸੰਪਰਕ:- 94656/06210
ਪ੍ਰਕਾਸ਼ਨ :- ਬਿਮਬ- ਪ੍ਰਤੀਬਿੰਬ ਸੂਰਜਨ ਸੰਸਥਾਨ
ਫਗਵਾੜਾ, ਪੰਜਾਬ
ਮੁੱਲ:- 180 ਰੁਪਏ ਸਫ਼ੇ:- 104


ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਇੱਕ ਪਹਿਲੂ ਲੁਕਿਆ ਰਹਿੰਦਾ ਹੈ। ਜਿਸ ਤੇ ਸਾਡੀ ਨਜ਼ਰ ਨਹੀਂ ਪੈਂਦੀ। ਅਸੀਂ ਬਿਨਾਂ ਸੋਚੇ ਸਮਝੇ ਗਲਤ ਸਹੀ ਠਹਿਰਾ ਦਿੰਦੇ ਹਾਂ।
ਏਸੇ ਤਰ੍ਹਾਂ ਇਨਸਾਨਾਂ ਦੀ ਫਿਤਰਤ ਹੈ। ਉਹ ਬਾਹਰੀ ਦਿੱਖ ਨੂੰ ਦੇਖ ਕੇ ਆਪਣੀ ਰਾਇ ਚੰਗੇ ਮਾੜੇ ਦੀ ਦੇ ਦਿੰਦੇ ਹਾਂ। ਪਰ ਅਸਲ ਨਜ਼ਰੀਆ ਇਹ ਨਹੀਂ ਹੁੰਦਾ ? ਬਹੁਤ ਸਾਰੇ ਲੋਕ ਮੂੰਹ ਦੇ ਮਿੱਠੇ ਹੁੰਦੇ ਹਨ ! ਪਰ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ। ਓਹ ਸਾਨੂੰ ਵਰਤਣ ਵਾਲੀ ਚੀਜ਼ ਬਣਾ,ਵਰਤ ਪਾਸੇ ਕਰ ਦਿੰਦੇ ਨੇ। ਗਿਰਗਿਟ ਤਾਂ ਐਵੇਂ ਬਦਨਾਮ ਹੈ । ਉਹਦੇ ਨਾਲੋਂ ਜ਼ਿਆਦਾ ਤਾਂ ਲੋਕ ਰੰਗ ਬਦਲਦੇ ਹਨ। ਸੱਚੇ ਸੁੱਚੇ ਲੋਕਾਂ ਨੂੰ ਤਾਂ ਚੁਸਤ ਚਲਾਕ ਲੋਕ ਲੈਕੇ ਬਹਿ ਜਾਂਦੇ ਨੇ। ਓਨਾਂ ਉਤੇ ਤਾਂ ਲੁਚੇ ਲੰਡੇ ਦਬਾਅ ਪਾਈ ਰੱਖਦੇ। ਸੱਚੇ ਸੁੱਚੇ ਬੰਦੇ ਦਾ ਅਕਸ ਤੇ ਨੌਕਰੀ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਹੈ। ਇਸ ਨਾਵਲ ਵਿਚ ਲੇਖਿਕਾ ਬੇਅੰਤ ਕੌਰ ਗਿੱਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ।
ਤਬਾਦਲਾ (ਨਾਵਲ) ਲੇਖਿਕਾ ਬੇਅੰਤ ਕੌਰ ਗਿੱਲ ਜੀ ਦਾ 5ਵਾਂ ਨਾਵਲ ਹੈ। ਇਸ ਤੋਂ ਪਹਿਲਾਂ ਦੋ ਵਾਰਤਕ, ਇੱਕ ਕਾਵਿ ਸੰਗ੍ਰਹਿ, ਇੱਕ ਨਾਵਲ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੀ ਹੈ।
ਤਬਾਦਲਾ (ਨਾਵਲ) ਵਿਚ ਲੇਖਿਕਾ ਬੇਅੰਤ ਕੌਰ ਗਿੱਲ ਜੀ ਵੱਲੋਂ ਪੰਜਾਬ ਪੁਲਿਸ ਦੇ ਮੁੱਖ ਅਧਿਕਾਰੀਆਂ ਤੇ ਛੋਟੇ ਕਰਮਚਾਰੀਆਂ ਨਿੱਜੀ ਤੇ ਮਹਿਕਮੇ ਦੀਆਂ ਮਜ਼ਬੂਰੀਆਂ ਅਤੇ ਰਾਜਨੀਤਕ ਦਬਾਅ ਨੂੰ ਉਜਾਗਰ ਕਰਦਾ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਜੇਕਰ ਰਾਜਨੀਤਕ ਗੁੰਡਿਆਂ ਗ਼ਲਤ ਕੰਮਾਂ ਵਿੱਚ, ਓਨਾਂ ਦਾ ਸਾਥ ਨਹੀਂ ਦਿੰਦਾ ਤਾਂ ਓਨਾਂ ਨੂੰ ਤਬਾਦਲੇ ਦਾ ਮੂੰਹ ਦੇਖਣਾ ਪੈਂਦਾ ਹੈ। ਜੇਕਰ ਨਸ਼ੇ ਦੇ ਵਪਾਰੀ ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤਾਂ ਰਾਜਨੀਤਕ ਗੁੰਡੇ ਕਾਰਵਾਈ ਵਿਚ ਦਬਾਅ ਪਾ ਰੋਕ ਲਗਾ ਦਿੰਦੇ ਨੇ, ਸਿਰਫ ਇੱਕ ਵੋਟ ਬੈਂਕ ਨੂੰ ਬਚਾਉਣ ਲਈ।
ਪਰ ਪੰਜਾਬ ਪੁਲਿਸ ਕਰਮਚਾਰੀਆਂ ਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਹੈ। ਜੇਕਰ ਕਿਤੇ ਕਤਲ ਹੋਜੇ , ਕਿਤੇ ਕਿਸੇ ਮੰਤਰੀ ਨੇ ਆਉਣਾ ਹੋਵੇ, ਕਿਤੇ ਕੋਈ ਧਰਨਾ ਹੋਵੇ, ਕਿਤੇ ਕੋਈ ਵੱਡਾ ਸਮਾਗਮ ਹੋਵੇ, ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਅਫਸਰਾਂ ਨੂੰ ਪਹੁੰਚਣਾ ਪੈਦਾ ਹੈ । ਆਪਣੇ ਘਰੇਲੂ ਕੰਮਕਾਜ ਨੂੰ ਵੀ ਵਿਚ ਵਿਚਕਾਰ ਛੱਡਣਾ ਪੈਂਦਾ। ਆਪਣੇ ਬੱਚਿਆਂ ਨੂੰ ਬਹੁਤ ਘੱਟ ਟਾਇਮ , ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਗੈਰਹਾਜ਼ਰੀ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਰਾਤ ਬਰਾਤੇ ਸੜਕਾਂ ਤੇ ਬਿਨਾਂ ਰੋਟੀ ਪਾਣੀ ਖੜੇ ਰਹਿਣਾ।
ਤਬਾਦਲਾ (ਨਾਵਲ) ਵਿਚ ਲੇਖਿਕਾ ਬੇਅੰਤ ਕੌਰ ਗਿੱਲ ਨੇ, ਪੰਜਾਬ ਪੁਲਿਸ ਦੀ ਸੁੰਦਰ ਵਰਦੀ , ਓਨਾਂ ਦੇ ਰੋਹਬ ਦੀ ਬੋਲੀ ਪਿਛੇ, ਓਨਾਂ ਦੇ ਸਿਰ ਮਜਬੂਰੀਆਂ ਦੀ ਪੰਡ , ਰਾਜਨੀਤਕ ਦਬਾਅ ਦੀ ਦਾਸਤਾਨ ਨੂੰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਹਰਮਨ ਤੇ ਰਤਨ ਦੀ ਸੱਚੀ ਪ੍ਰੇਮ ਕਹਾਣੀ ਨੂੰ, ਕਿਸਾਨਾਂ ਦੀਆਂ, ਬੇਰੁਜ਼ਗਾਰਾਂ ਦੀਆਂ ਮਜ਼ਬੂਰੀਆਂ ਨੂੰ ਅਤੇ ਹੋਰ ਕਈ ਸਾਰੇ ਸਮਾਜਿਕ ਮੁੱਦਿਆਂ ਨੂੰ ਬੜੇ ਹੀ ਸਧਾਰਨ ਸ਼ਬਦਾਂ ‘ਚ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਨਾਵਲ ਵਿਚ ਲੇਖਿਕਾ ਬੇਅੰਤ ਕੌਰ ਗਿੱਲ ਨੇ ਕਈ ਪੰਜਾਬੀ ਮੁਹਾਵਰਿਆਂ ਦੀ ਵਰਤੋਂ ਕੀਤੀ ਹੈ। ਜੋ ਨਾਵਲ ਨੂੰ ਚਾਰ ਚੰਨ ਲਾਉਂਦੇ ਹਨ।
ਤਬਾਦਲਾ (ਨਾਵਲ ) ਲਈ ਬੇਅੰਤ ਕੌਰ ਗਿੱਲ ਜੀ ਵਧਾਈ ਦੀ ਪਾਤਰ ਹੈ। ਜਿਸ ਨੇ ਬਹੁਤ ਵਧੀਆ ਵਿਸੇ ਤੇ ਨਾਵਲ ਲਿਖ ਕੇ ਪੰਜਾਬ ਪੁਲਿਸ ਦੇ ਦੂਜੇ ਪਹਿਲੂ ਨੂੰ ਪੇਸ਼ ਕੀਤਾ। ਵਾਹਿਗੁਰੂ ਏਨਾਂ ਨੂੰ ਤਰੱਕੀ ਬਖਸ਼ੇ । ਮੇਰੀਆਂ ਸ਼ੁਭ ਕਾਮਨਾਵਾਂ ਤੇ ਦੁਆਵਾਂ। ਆਮੀਨ


ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.