ਸਹਿਯੋਗੀ ਸਕੂਲ ਮੁਖੀਆਂ, ਅਧਿਆਪਕ ਸਾਹਿਬਾਨ ਆਦਿ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ
ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ
ਸੰਗਰੂਰ 4 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਸਨਮਾਨ ਸਮਾਗਮ ਸੰਬੰਧੀ ਇਕ ਵਿਸੇਸ਼ ਮੀਟਿੰਗ ਮਾਸਟਰ ਪਰਮਵੇਦ ਤੇ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਸੀਤਾ ਰਾਮ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਜੀਵ ਵਿਕਾਸ ਦੇ ਪਿਤਾਮਾ ਚਾਰਲਸ ਡਾਰਵਿਨ ਨੂੰ ਸਮਰਪਿਤ ਕਰਵਾਈ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ 17 ਦਸੰਬਰ,ਦਿਨ ਐਤਵਾਰ ਨੂੰ ਸਵੇਰੇ 11 ਵਜੇ ਸਥਾਨਕ ਪਾਰੁਲ ਪੈਲੇਸ ਨੇੜੇ ਬਰਨਾਲਾ ਕੈਂਚੀਆਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਿਡਲ ਤੇ ਸੈਕੰਡਰੀ ਪੱਧਰ ਦੀ ਕਰਵਾਈ ਇਸ ਪ੍ਰੀਖਿਆ ਵਿੱਚ 100 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜੇ ਪ੍ਰੀਖਿਆ ਵਿੱਚ ਭਾਗ ਲੈਣ ਕਿਸੇ ਸਕੂਲ ਦੇ ਵਿਦਿਆਰਥੀ ਦਾ ਮੈਰਿਟ ਵਿੱਚ ਕੋਈ ਵੀ ਸਥਾਨ ਨਹੀਂ ਆਉਂਦਾ ਤਾਂ ਉਸ ਸਕੂਲ ਦੇ ਸਭ ਤੋਂ ਨੰਬਰ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਜੇਤੂ ਵਿਦਿਆਰਥੀਆਂ ਨੂੰ ਅਗਾਂਹ ਵਧੂ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ,ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਨਾਲ
ਸਨਮਾਨਿਤ ਕੀਤਾ ਜਾਵੇਗਾ।ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ 40 ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਸਨਮਾਨ ਲੈਣ ਲਈ ਵਿਦਿਆਰਥੀਆਂ,ਸਕੂਲ ਮੁਖੀਆਂ ਤੇ ਅਧਿਆਪਕ ਸਾਹਿਬਾਨ ਦੀ ਸਮਾਗਮ ਵਿੱਚ ਸ਼ਮੂਲੀਅਤ ਜ਼ਰੂਰੀ ਹੈ । ਸੂਬਾਈ ਪੱਧਰੀ ਇਸ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ ਕੁੱਲ 1874 ਵਿਦਿਆਰਥੀਆਂ ਨੇ ਭਾਗ ਲਿਆ ਸੀ।ਇਸ ਸਨਮਾਨ ਸਮਾਰੋਹ ਦੇ ਮੁਖ ਬੁਲਾਰੇ ਉੱਘੇ ਨਾਟਕਕਾਰ ਤੇ ਆਲੋਚਕ ਡਾਕਟਰ ਕੁਲਦੀਪ ਸਿੰਘ ਦੀਪ ਹੋਣਗੇ, ਜਗਦੇਵ ਕੰਮੋਮਾਜਰਾ ਜਾਦੂ ਸ਼ੋਅ ਰਾਹੀਂ ਤੇ ਰੰਗਕਰਮੀ ਜਗਦੀਸ਼ ਪਾਪੜਾ ਦੀ ਨਿਰਦੇਸ਼ਨਾ ਵਿੱਚ ਮਾਲਵਾ ਹੇਕ ਗਰੁੱਪ ਆਫ ਲਹਿਰਾਗਾਗਾ ਗੀਤਾਂ ਰਾਹੀਂ ਸਾਰਥਕ ਮਨੋਰੰਜਨ ਕਰਨਗੇ। ਵਿਦਿਆਰਥੀ ਪ੍ਰੀਖਿਆ ਨਾਲ ਜੁੜੀਆ ਆਪਣੀਆਂ ਭਾਵਨਾਵਾਂ ਵੀ ਵਿਅਕਤ ਕਰਨਗੇ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ, ਪਰਮਿੰਦਰ ਸਿੰਘ ਮਹਿਲਾਂ,ਪ੍ਰਗਟ ਸਿੰਘ ਬਾਲੀਆਂ, ਸੁਨੀਤਾ ਰਾਣੀ ਨੇ ਸ਼ਮੂਲੀਅਤ ਕੀਤੀ।
Leave a Comment
Your email address will not be published. Required fields are marked with *