ਪ੍ਰੀਖਿਆ ਵਿੱਚ ਕੁੜੀਆਂ ਰਹੀਆਂ ਮੋਹਰੀ
ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨਕ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ
ਸੰਗਰੂਰ 15 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਂਦੀ ਹੈ। ਐਤਕੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਸਾਰ ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਸੀ।ਅਜ ਤਰਕਸ਼ੀਲ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ,ਸੀਤਾ ਰਾਮ, ਕ੍ਰਿਸ਼ਨ ਸਿੰਘ, ਸਵਰਨਜੀਤ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ,ਗੁਰਦੀਪ ਸਿੰਘ ਲਹਿਰਾ, ਜਸਦੇਵ ਸਿੰਘ, ਪਰਮਿੰਦਰ ਸਿੰਘ, ਕਰਤਾਰ ਸਿੰਘ ਤੇ ਪ੍ਰਲਾਦ ਸਿੰਘ ਆਧਾਰਿਤ ਤਰਕਸ਼ੀਲ ਟੀਮ ਨੇ ਨਤੀਜਾ ਘੋਸ਼ਿਤ ਕਰਦਿਆਂ ਦੱਸਿਆ ਕਿ ਸੂਬੇ ਵੱਲੋਂ ਹਰੇਕ ਜਮਾਤ ਦੇ ਪਹਿਲੇ ਤਿੰਨ ਸਥਾਨ ਤੇ ਰਹੇ ਵਿਦਿਆਰਥੀਆਂ ਆਧਾਰਿਤ ਸੂਬਾ ਪੱਧਰੀ ਮੈਰਿਟ ਬਣਾਈ ਹੈ , ਉਸ ਤੋਂ ਅਗਲੇ ਹਰੇਕ ਜਮਾਤ ਦੇ ਦੋ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਜ਼ੋਨ ਪੱਧਰੀ ਮੈਰਿਟ ਸੂਚੀ ਵਿੱਚ ਹਨ ਤੇ ਸੂਬੇ ਦੇ ਫੈਸਲੇ ਅਨੁਸਾਰ ਉਸਤੋਂ ਅਗਲੇ ਛੇਵੀਂ ਤੋਂ ਬਾਰ੍ਹਵੀਂ ਹਰੇਕ ਜਮਾਤ ਦੇ 100 ਪਿੱਛੇ ਚਾਰ ਬੱਚਿਆਂ ਨੂੰ ਇਕਾਈ ਪੱਧਰ ਤੇ ਸਨਮਾਨਿਤ ਕਰਨ ਦਾ ਫੈਸਲਾ ਹੈ ਪਰ ਇਕਾਈ ਸੰਗਰੂਰ ਨੇ 100 ਪਿੱਛੇ ਪਹਿਲੇ 6 ਸਥਾਨਾਂ ਤੇ ਰਹੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ।ਇਕਾਈ ਸੰਗਰੂਰ ਵੱਲੋਂ 17 ਦਸੰਬਰ ਨੂੰ ਤਕਰੀਬਨ 80 ਵਿਦਿਆਰਥੀਆਂ ਨੂੰ ਤੇ ਸਹਿਰਯੋਗ ਕਰਨ ਵਾਲੇ ਸਕੂਲ ਮੁਖੀਆਂ, ਅਧਿਆਪਕਾਂ ਨੂੰ ਇੱਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਮੂਚੀ ਮੈਰਿਟ ਲਿਸਟ ਛੇਤੀ ਹੀ ਪ੍ਰਕਾਸ਼ਤ ਕਰ ਦਿੱਤੀ ਜਾਵੇਗੀ। ਉਨ੍ਹਾਂ ਇਕਾਈ ਦੇ ਹਰੇਕ ਜਮਾਤ ਵਿਚ ਪਹਿਲੇ ਤਿੰਨ ਸਥਾਨਾਂ ਤੇ ਆਏ ਵਿਦਿਆਰਥੀਆਂ ਬਾਰੇ ਦੱਸਿਆ ਕਿ
ਥਲੇਸ ਸਕੂਲ ਦੀ ਛੇਵੀਂ ਜਮਾਤ ਦੀ ਬੱਚੀ ਪ੍ਰਭਜੋਤ ਕੌਰ ( 60)ਪਹਿਲੇ ਸਥਾਨ ਤੇ, ਭਵਾਨੀਗੜ੍ਹ ਗਰਲਜ਼ ਸਕੂਲ ਦੀ ਅਵਨੀਤ ਕੌਰ (57) ਦੂਜੇ ਸਥਾਨ ਤੇ ਬਡਰੁੱਖਾਂ ਦੀ ਤਨਵੀਰ ਕੌਰ (53)
ਤੀਜੇ ਸਥਾਨ, ਸਤਵੀਂ ਜਮਾਤ ਵਿੱਚ ਸੰਗਤਪੁਰਾ ਸਕੂਲ ਦਾ ਨਿਰਮਲ ਸਿੰਘ (66) ਪਹਿਲੇ ਸਥਾਨ ਤੇ,ਬਲਿਆਲ ਸਕੂਲ ਦੀ ਹਰਮਨਪ੍ਰੀਤ(64 )ਦੂਜੇ ਸਥਾਨ ਤੇ,ਗਾਗੇ ਸਕੂਲ ਦੀ ਸਾਹਿਲਪ੍ਰੀਤ ਕੌਰ (62)ਤੀਜੇ ਸਥਾਨ ਤੇ ਰਹੀ, ਅੱਠਵੀਂ ਜਮਾਤ ਵਿੱਚ ਮਹਿਲਾਂ ਸਕੂਲ ਦੀ ਗਗਨਦੀਪ ਕੌਰ (87)ਪਹਿਲੇ ਸਥਾਨ ਤੇ,ਲਾ -ਫਾਊਂਡੇਸ਼ਨ ਸਕੂਲ ਸੰਗਰੂਰ- ਦੀ ਵੰਸ਼ਕਾ(75 )ਦੂਜੇ ਸਥਾਨ ਤੇ, ਮਹਿਲਾਂ ਸਕੂਲ ਦੀ ਮਨਪ੍ਰੀਤ ਕੌਰ (71)ਤੀਜੇ ਸਥਾਨ ਤੇ, ਨੌਵੀਂ ਜਮਾਤ ਵਿੱਚ ਬਚਪਨ ਸਕੂਲ ਦੀ ਕਸ਼ਿਸ਼ (81)ਪਹਿਲੇ ਸਥਾਨ ਤੇ ਥਲੇਸ ਸਕੂਲ ਦੀ ਸਿਮਰਨਜੀਤ ਕੌਰ(76) ਦੂਜੇ ਸਥਾਨ ਤੇ, ਥਲੇਸ ਸਕੂਲ ਦੀ ਪ੍ਰਭਜੋਤ ਕੌਰ(75 )ਤੀਜੇ ਸਥਾਨ ਤੇ, ਦਸਵੀਂ ਜਮਾਤ ਵਿੱਚ ਮੰਗਵਾਲ ਸਕੂਲ ਅਨਮੋਲਦੀਪ ਕੌਰ(83 )ਤੇ ਬਾਲੀਆਂ ਸਕੂਲ ਦਾ ਭਰਬਜੋਤ (83 )ਪਹਿਲੇ ਸਥਾਨ ਤੇ ,ਚੂੜਲ ਸਕੂਲ ਦਾ ਸਤਿਗੁਰ ਸਿੰਘ (81)ਤੀਜੇ ਸਥਾਨ ਤੇ,ਗਿਆਰਵੀਂ ਜਮਾਤ ਵਿੱਚ ਮਹਿਲਾਂ ਸਕੂਲ ਦੀ ਤਮੰਨਾ ਬਾਵਾ (76)ਪਹਿਲੇ ਸਥਾਨ ਤੇ, ਭਲਵਾਨ ਸਕੂਲ ਦੀ ਅਰਸ਼ਦੀਪ ਕੌਰ(75) ਦੂਜੇ ਸਥਾਨ ਤੇ, ਭਵਾਨੀਗੜ੍ਹ ਗਰਲਜ਼ ਸਕੂਲ ਦੀ ਅਨੰਤ ਕੌਰ (69)ਤੀਜੇ ਸਥਾਨ ਤੇ,ਬਾਰਵੀਂ ਜਮਾਤ ਵਿੱਚ ਰਾਜ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦਾ ਵਿਦਿਆਰਥੀ ਚਿਰਾਗ ਸਿੰਗਲਾ(89) ਪਹਿਲੇ ਤੇ ,ਰਾਜ ਸਕੂਲ ਦਾ ਅਭਿਸ਼ੇਕ ਸਿੰਘ(79) ਦੂਜੇ ਤੇ ਬਡਰੁੱਖਾਂ ਸਕੂਲ ਦੀ ਸਗਨਦੀਪ ਕੌਰ(79) ਤੀਜੇ ਸਥਾਨ ਨੰਬਰ ਤੇ ਰਹੀ
ਆਗੂਆਂ ਦੱਸਿਆ ਕਿ ਇਕਾਈ ਸੰਗਰੂਰ ਦੇ ਗਾਗੇ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਨੌਵੀਂ ਜਮਾਤ ਵਿੱਚ 96 % ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਦੂਜਾ ਸਥਾਨ ,ਇਸੇ ਤਰ੍ਹਾਂ ਲਾ -ਫਾਊਂਡੇਸ਼ਨ ਸਕੂਲ ਸੰਗਰੂਰ ਦੇ ਵਿਦਿਆਰਥੀ ਸਾਹਿਬਜੋਤ ਸਿੰਘ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ ਅੱਠਵੀਂ ਜਮਾਤ ਵਿੱਚ 89-89 ਅੰਕ ਪ੍ਰਾਪਤ ਕਰਕੇ ਜ਼ੋਨ ਬਰਨਾਲਾ -ਸੰਗਰੂਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਆਗੂਆਂ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ,ਪੜ੍ਹਨ ਸਮੱਗਰੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
।ਇਸਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਸੰਬੰਧਿਤ ਸਕੂਲਾਂ ਵਿੱਚ ਜਾ ਕੇ ਸਨਮਾਨ ਪੱਤਰ ਦਿੱਤੇ ਜਾਣਗੇ।
Leave a Comment
Your email address will not be published. Required fields are marked with *