ਪਟਿਆਲਾ: 13 ਨਵੰਬਰ (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼)
ਅਵਤਾਰ ਸਿੰਘ ਗ਼ੈਰਤ ਬੇਬਾਕ, ਨਿਰਪੱਖ ਅਤੇ ਇਮਾਨਦਾਰ ਸੰਪਾਦਕ, ਪੱਤਰਕਾਰ ਅਤੇ ਅਧਿਕਾਰੀ ਸਨ। ਉਨ੍ਹਾਂ ਨੇ ਹਮੇਸ਼ਾ ਲੋਕ ਹਿੱਤਾਂ ‘ਤੇ ਪਹਿਰਾ ਦਿੰਦਿਆਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਨਵੇਂ ਪੱਤਰਕਾਰਾਂ ਲਈ ਉਹ ਇੱਕ ਮਾਰਗ ਦਰਸ਼ਕ ਦਾ ਕੰਮ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੈਪਸੂ ਦੀ ਪੱਤਰਕਾਰੀ ਦੇ ਬਾਬਾ ਬੋਹੜ ਅਤੇ ਬਿਜਲੀ ਬੋਰਡ ਦੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਅਵਤਾਰ ਸਿੰਘ ਗ਼ੈਰਤ ਦੀ ਅੰਤਮ ਅਰਦਾਸ ਦੇ ਮੌਕੇ ‘ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਰਧਾਂਜ਼ਲੀਆਂ ਭੇਂਟ ਕਰਦਿਆਂ ਕੀਤਾ। ਸ਼ਰਧਾਂਜ਼ਲੀ ਭੇਂਟ ਕਰਨ ਵਾਲਿਆਂ ਵਿੱਚ ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ, ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਟਾਈਮ ਟੀ.ਵੀ, ਬਾਬਾ ਨਛੱਤਰ ਸਿੰਘ ਗੁਰਦੁਆਰਾ ਕਾਲੀ ਕੰਬਲੀ ਵਾਲੇ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ, ਪ੍ਰੈਸ ਕਲੱਬ ਪਟਿਆਲਾ ਦੇ ਪ੍ਰਧਾਨ ਨਵਦੀਪ ਢੀਂਗਰਾ, ਹਰਜਿੰਦਰਪਾਲ ਸਿੰਘ ਵਾਲੀਆ ਚੇਅਰਮੈਨ ਗਲੋਬਲ ਫਾਊਂਡੇਸ਼ਨ, ਨਰਪਾਲ ਸਿੰਘ ਸ਼ੇਰਗਿੱਲ ਅੰਤਰਰਾਸ਼ਟਰੀ ਪੱਤਰਕਾਰ, ਚਰਨਜੀਤ ਸਿੰਘ ਗਰੋਵਰ ਪ੍ਰਧਾਨ ਪੰਜਾਬੀ ਵਿਕਾਸ ਮੰਚ, ਪ੍ਰਮਿੰਦਰਪਾਲ ਕੌਰ ਡਾਇਰੈਕਟਰ ਕਲਾਕਿ੍ਰਤੀ, ਪ੍ਰਾਣ ਸਭਰਵਾਲ ਪ੍ਰਸਿੱਧ ਰੰਗਕਰਮੀ, ਉਜਾਗਰ ਸਿੰਘ ਅਤੇ ਕੁਲਜੀਤ ਸਿੰਘ ਦੋਵੇਂ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਭੁਪਿੰਦਰ ਸਿੰਘ ਬਤਰਾ ਸਾਬਕਾ ਸੰਪਾਦਕ ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ, ਜਵਾਹਰ ਭੂਸ਼ਨ, ਸਤਿੰਦਰਮੋਹਨ ਸਿੰਘ ਅਤੇ ਪਰਮਜੀਤ ਸਿੰਘ ਪਰਵਾਨਾ ਤਿੰਨੋ ਸੰਪਾਦਕ, ਲੋਕ ਸੰਪਰਕ, ਆਬਕਾਰੀ ਤੇ ਕਰ, ਭਾਸ਼ਾ ਅਤੇ ਸੈਨੀਟੇਸ਼ਨ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ। ਸ੍ਰ.ਤਰਲੋਚਨ ਸਿੰਘ ਸਾਬਕਾ ਮੈਂਬਰ ਰਾਜ ਸਭਾ ਅਤੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਚਰਨਜੀਤ ਸਿੰਘ ਗਰੋਵਰ ਰਾਹੀਂ ਸ਼ੋਕ ਸੰਦੇਸ਼ ਭੇਜਿਆ। ਉਨ੍ਹਾਂ ਅਵਤਾਰ ਸਿੰਘ ਦੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ। ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਪੱਤਰਕਾਰ, ਸੰਪਾਦਕ, ਡਾਕਟਰ, ਵਕੀਲ, ਸਰਕਾਰੀ ਅਧਿਕਾਰੀ ਤੇ ਕਰਮਚਾਰੀ ਅਤੇ ਸਮਾਜ ਸੇਵਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Leave a Comment
Your email address will not be published. Required fields are marked with *