ਤਾਕ-ਝਾਕ ਕਰਨੀ ਤਾਂ ਖੁੱਦ ਦੇ ਅੰਦਰ ਕਰ।
ਦੂਜਿਆਂ ਦੇ ਘਰਾਂ ਤੇ ਜ਼ਿੰਦਗੀ ਚ ਨਹੀਂ ।।
ਅਗਰ ਕੁੱਝ ਕਰਨਾ ਤਾਂ ਖੁੱਦ ਦਾ ਕਰ।
ਦੂਜੇ ਦੇ ਕੰਮ ਚ ਪੰਗਾ ਪਾਉਣਾ ਨਹੀਂ ।।
ਆਪਣਾ ਆਪ ਹੀ ਸੰਭਾਲ ਲਿਆ ਕਰ।
ਕਿਸੇ ਦੀ ਜ਼ਿੰਦਗੀ ਚ ਦਖਲ ਦੇਣਾ ਨਹੀਂ ।।
ਅਰਸ਼ ਤੋਂ ਫਰਸ਼ ਸਮੇਂ ਦਾ ਗੇੜ ਜਾਵੇ ਕਰ।
ਕਿਸੇ ਦੀ ਗਰੀਬੀ ਦੇਖ ਹੱਸੀ ਦਾ ਨਹੀਂ ।।
ਸੂਦ ਵਿਰਕ ਦੀ ਸਲਾਹ ਤੇ ਅਮਲ ਕਰ।
ਤਾਕ-ਝਾਕ ਕਿਸੇ ਘਰ ਚ ਕਰਨੀ ਨਹੀਂ।।

ਲੇਖਕ -ਮਹਿੰਦਰ ਸੂਦ (ਵਿਰਕ) ਜਲੰਧਰ
ਮੋਬ: 9876666381