ਕੋਟਕਪੂਰਾ/ਸਾਦਿਕ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਨਵੇਂ ਸ਼ੈਸਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤੀ ਗਈ। ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਗੁਰੂ ਪਿਆਰੀ ਸਾਧ ਸੰਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ। ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ ਅਤੇ ਸਕੂਲ ਦੀ ਮੈਨੇਜਮੈਂਟ ਨੇ ਸਾਰੇ ਆਏ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਅਤੇ ਜੀ ਆਇਆਂ ਕਿਹਾ। ਇਸ ਸਮੇਂ ਸਕੂਲ ਦੇ 10 ਸਾਲ ਅਤੇ 5 ਸਾਲ ਤੋਂ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਅਤੇ ਬੋਨਸ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ’ਚ 11 ਸਾਲ ਤੋਂ ਸੇਵਾ ਨਿਭਾਅ ਕਰ ਰਹੇ ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ, ਕਰਨੈਲ ਸਿੰਘ, ਮੈਡਮ ਸੁਖਜੋਤ ਕੌਰ ਅਤੇ 5 ਸਾਲ ਤੋਂ ਲਗਾਤਾਰ ਸੇਵਾ ਨਿਭਾਅ ਕਰ ਰਹੇ ਕਿ੍ਰਕਟ ਕੋਚ ਪ੍ਰਦੀਪ ਟੰਡਨ, ਅਕਾਉਟੈਂਟ ਤਜਿੰਦਰ ਸਿੰਘ, ਮੈਡਮ ਜੋਤੀ ਸ਼ਰਮਾ, ਮੈਡਮ ਯੁਸ਼ਿਤਾ ਸ਼ਰਮਾ, ਮੈਡਮ ਪਾਰੁਲ ਗਰਗ ਆਦਿ ਸ਼ਾਮਿਲ ਸਨ। ਪਾਠ ਦੇ ਭੋਗ ਉਪਰੰਤ ਸਕੂਲ ਦੀ ਚੜਦੀਕਲਾ ਅਤੇ ਨਵੇਂ ਸ਼ੈਸਨ ਦੀ ਸ਼ੁਰੂਆਤ ਲਈ ਅਰਦਾਸ ਕੀਤੀ ਗਈ। ਅਰਦਾਸ ਤੋਂ ਬਾਅਦ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਗੁਰੂ ਜੀ ਦਾ ਲੰਗਰ ਛਕਾਇਆ ਗਿਆ।
Leave a Comment
Your email address will not be published. Required fields are marked with *