ਮਾਛੀਵਾੜਾ ਸਾਹਿਬ 5 ਅਪ੍ਰੈਲ ( ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ)
ਖੂਨ ਦਾਨ ਮਹਾਂ ਦਾਨ ਹੈ ਕਿਸੇ ਵੱਲੋਂ ਕੀਤਾ ਹੋਇਆ ਖੂਨਦਾਨ ਕਿਸੇ ਦੀ ਜਾਨ ਤੱਕ ਬਚਾ ਦਿੰਦਾ ਹੈ। ਕੁਝ ਸਮਾਜ ਸੇਵੀ ਜਥੇਬੰਦੀਆਂ ਸਮਾਜ ਪ੍ਰਤੀ ਸੋਚਣ ਵਾਲੇ ਵਿਅਕਤੀਆਂ ਵੱਲੋਂ ਖੂਨਦਾਨ ਕੈਂਪ ਲਗਾ ਕੇ ਪੁੰਨ ਦਾ ਕੰਮ ਕੀਤਾ ਜਾਂਦਾ ਹੈ। ਸਮਰਾਲਾ ਮਾਛੀਵਾੜਾ ਇਲਾਕੇ ਦਾ ਪਿੰਡ ਕਕਰਾਲਾ ਖੁਰਦ ਜਿਸ ਦੇ ਵਿੱਚ ਸਰਦਾਰ ਜਗਤਾਰ ਸਿੰਘ ਅਤੇ ਸ੍ਰੀ ਕਰਨ ਭਾਰਦਵਾਜ਼ ਦੀ ਯਾਦ ਨੂੰ ਸਮਰਪਿਤ ਤੀਜਾ ਖੂਨਦਾਨ ਕੈਂਪ ਸੱਤ ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਰਵਿਦਾਸ ਜੀ ਵਿੱਚ ਪਿੰਡ ਕਕਰਾਲਾ ਖੁਰਦ ਜਿਲਾ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ। ਖੇਡ ਪ੍ਰੇਮੀ ਤਜਿੰਦਰ ਕਕਰਾਲਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਕੈਂਪ ਵਿੱਚ ਸ਼ਾਮਿਲ ਹੋ ਕੇ ਖੂਨਦਾਨ ਜਰੂਰ ਕਰੋ।