ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਤੋਂ ਤੀਰਥ ਯਾਤਰਾ ਯੋਜਨਾ ਤਹਿਤ ਸਾਲਾਸਰ ਧਾਮ ਅਤੇ ਖਾਟੂ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ ਕੀਤੀ ਗਈ, 42 ਸ਼ਰਧਾਲੂਆਂ ਨੂੰ ਲੈ ਕੇ ਗਈ ਪੀਆਰਟੀਸੀ ਦੀ ਬੱਸ ਨੂੰ ‘ਆਪ’ ਵੱਲੋਂ ਨਿਯੁਕਤ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਧਰਮਜੀਤ ਸਿੰਘ ਰਾਮੇਆਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਗੀ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀਆਂ ਸਫ਼ਰ ਸਹੂਲਤ ਦੀਆਂ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਬਲਾਕ ਜੈਤੋ ਦੇ ਪ੍ਰਧਾਨ ਪਰਮਜੀਤ ਸਿੰਘ ਸਿੱਧੂ, ਅਸ਼ੋਕ ਗਰਗ, ਸੁਖਰੀਤ ਰੋਮਾਣਾ, ਕੌਂਸਲਰ ਡਾ. ਹਰੀਸ਼ ਚੰਦਰ, ਵਿਧਾਇਕ ਅਮੋਲਕ ਸਿੰਘ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ, ਬਲਦੇਵ ਸਿੰਘ, ਧਰਮਿੰਦਰ ਪਾਲ ਤੋਤਾ, ਐੱਸਡੀਐੱਮ ਜੈਤੋ ਦੇ ਰੀਡਰ ਰਾਜਵਿੰਦਰ ਸਿੰਘ, ਐਸਡੀਐਮ ਦੇ ਸਟੈਨੋ ਪਰਮਿੰਦਰ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ। ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਸਿਹਤ ਕਰੀਬ ਇਕ ਮਹੀਨੇ ਤੋਂ ਨਾ-ਸਾਜ਼ ਹੋਣ ਕਰਕੇ, ਉਹ ਰਵਾਨਗੀ ਮੌਕੇ ਗ਼ੈਰ-ਮੌਜੂਦ ਰਹੇ। ਉਨ੍ਹਾਂ ਚੰਡੀਗੜ੍ਹ ਤੋਂ ਸੁਨੇਹੇ ਰਾਹੀਂ ਸ਼ਰਧਾਲੂਆਂ ਨੂੰ ਸਫ਼ਰ ਅਤੇ ਦਰਸ਼ਨਾਂ ਲਈ ਸ਼ੁੱਭਕਾਮਨਾਵਾਂ ਭੇਜੀਆਂ। ਉਨ੍ਹਾਂ ਕਿਹਾ ਕਿ ਉਹ ਜਲਦੀ ਜੈਤੋ ਪਹੁੰਚ ਕੇ ਹਲਕੇ ’ਚ ਆਮ ਵਾਂਗ ਵਿਚਰਨਗੇ।
Leave a Comment
Your email address will not be published. Required fields are marked with *