ਤੂੰ ਗੁੰਝਲ ਹੈ ਜਾਂ ਬੁਝਾਰਤ ਹੈ,
ਕਹਾਣੀ ਹੈ ਜਾਂ ਬਾਤ ਹੈ,
ਕਿਸੇ ਕਵੀ ਦੀ ਸੋਹਣੀ,
ਕਵਿਤਾ ਬੇਮਿਸਾਲ ਹੈ,
ਨਦੀਆਂ ਦਾ ਵਹਿੰਦਾ ਪਾਣੀ,
ਜਾਂ ਨਿਰਮਲ ਆਬਸ਼ਾਰ ਹੈ,
ਇਹਨਾਂ ਉੱਡਦੇ ਪਰਿੰਦਿਆਂ ਦੀ,
ਲੰਮੀ ਪਰਵਾਜ਼ ਹੈ,
ਸੋਹਣੇ ਰੁੱਖਾਂ ਦੀ ਹਵਾ ਤਰੋਤਾਜ਼ ਹੈ,
ਫੁੱਲਾਂ ਦੀ ਸੁਗੰਧੀ ਬੇਮਿਸਾਲ ਹੈ,
ਪੱਤਿਆ ‘ਚੋਂ ਸੁਣਦਾ ਇਲਾਹੀ ਰਾਗ ਹੈ,
ਤੂੰ ਕਣ-ਕਣ ‘ਚ ਹੈ,
ਜਾਂ ਸਾਰੀ ਸ੍ਰਿਸ਼ਟੀ ‘ਚ ਵਿਸਮਾਦ ਹੈ,
ਇਹਨਾਂ ਉੱਚੇ ਅੰਬਰਾਂ ‘ਤੇ ਹੈ,
ਜਾਂ ਵਿਸ਼ਾਲ ਧਰਤੀ ‘ਚ ਬਿਰਾਜਮਾਨ ਹੈ,
ਤੂੰ ਅਵਾਜ਼ ਹੈ,
ਜਾਂ ਚੁੱਪ ਜਿਹਾ ਰਾਗ ਹੈ,
ਤੂੰ ਜੋ ਵੀ ਹੈ,
ਬੇਹਿਸਾਬ ਹੈ, ਇੱਕ ਮਿਸਾਲ ਹੈ,
ਕਦੋਂ ਕਿਥੋਂ ਦਿਸ ਪਏ,
ਬਸ ਚਮਤਕਾਰ ਹੈ ………💞

ਪਰਵੀਨ ਕੌਰ ਸਿੱਧੂ
8146536200