ਗੁਰਦਾਸਪੁਰ 14 ਅਪਰੈਲ (ਬਲਵਿੰਦਰ ਸਿੰਘ ਬਾਲਮ/ਵਰਲਡ ਪੰਜਾਬੀ ਟਾਈਮਜ)
ਸਰਹੱਦੀ ਪਿੰਡ ਅਲੂਣਾ (ਗੁਰਦਾਸਪੁਰ) ਵਿਖੇ ਅਕਾਲੀ ਲਹਿਰ ਦੇ ਮੋਢੀ, ਖੱਬੀ ਲਹਿਰ ਦੇ ਉਸਾਰੀਏ, ਪੈਪਸੂ ਮੁਜ਼ਾਹਰਾ ਲਹਿਰ ਦੀ ਹੀਰੋ, ਉਚ ਕੋਟੀ ਦੇ ਕਵੀ, ਚਿੱਤਰਕਾਰ ਅਤੇ ਮਹਾਨ ਕ੍ਰਾਂਤੀਕਾਰੀ ਤੇਜਾ ਸਿੰਘ ਸੁੰਤਤਰ ਅਤੇ ਮੇਦਨ ਸਿੰਘ ਮੇਦਨ ਦੀ ਸਲਾਨਾ ਬਰਸੀ ਤੇਜਾ ਸਿੰਘ ਸਤੰਤਰ ਯਾਦਗਾਰ ਕਮੇਟੀ ਵਲੋਂ ਧੂਮ-ਧਾਮ ਅਤੇ ਸ਼ਰਧਾ ਪੂਰਵਕ ਢੰਗ ਨਾਲ ਇਕ ਵਿਸ਼ਾਲ ਮੇਲੇ ਦੇ ਰੂਪ ਵਿਚ ਮਨਾਈ ਗਈ।
ਪ੍ਰਧਾਨਗੀ ਮੰਡਲ ਵਿਚ ਅਜੀਤ ਸਿੰਘ ਹੁੰਦਲ, ਤਰਲੋਕ ਸਿੰਘ ਬਹਿਰਾਮਪੁਰ, ਜਸਬੀਰ ਸਿੰਘ ਕੱਤੋਵਾਲ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਸਿੰਘ ਬਾਜਵਾ ਅਤੇ ਜਗਜੀਤ ਸਿੰਘ ਅਲੂਣਾ ਨੇ ਸ਼ਿਰਕਤ ਕੀਤੀ।
ਝੰਡਾ ਲਹਿਰਾਉਣ ਦੀ ਰਸਮ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਛੰਨੀ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਸੁੰਤਤਰ ਅਤੇ ਮੇਦਨ ਦੀ ਸਮਾਧ ਉਪਰ ਨਮਨ ਰੂਪ ਵਿਚ ਅਦਾ ਕੀਤੀ।
ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਸੁਤੰਤਰ ਅਤੇ ਮੇਦਨ ਜੀ ਦੀ ਜੀਵਨ ਸ਼ੈਲੀ ਅਤੇ ਕ੍ਰਿਤੀਤਵ ਸ਼ੈਲੀ ਉਪਰ ਭਰਪੂਰ ਚਾਨਣਾ ਪਾਇਆ। ਮੁੱਖ ਬੁਲਾਰਿਆਂ ਵਲੋਂ ਬੰਤ ਸਿੰਘ ਬਰਾੜ, ਗੁਰਮੀਤ ਸਿੰਘ ਬਖ਼ਤਪੁਰ, ਸਤਬੀਰ ਸਿੰਘ ਮੁਲਤਾਨੀ, ਅਸ਼ਵਨੀ ਕੁਮਾਰ, ਗੁਲਜ਼ਾਰ ਸਿੰਘ, ਮੱਖਣ ਕੁਹਾੜ, ਬਲਵਿੰਦਰ ਬਾਲਮ, ਬਲਦੇਵ ਸਿੰਘ ਖਹਿਰਾ, ਬਖ਼ਤਾਵਰ ਸਿੰਘ, ਰਾਜ ਸਿੰਘ, ਸੁਖਦੇਵ ਸਿੰਘ ਭਾਗੋਕਾਵਾਂ, ਇਸ ਮੌਕੇ ਸੁੱਚਾ ਸਿੰਘ ਡੇਹਰੀਵਾਲ, ਹਰਵਿੰਦਰ ਸਿੰਘ ਸੈਣੀ, ਲਖਵਿੰਦਰ ਸਿੰਘ ਰੋਸੇ, ਗੁਰਦੀਪ ਸਿੰਘ ਕਾਮਲਪੁਰ, ਹਰਚਰਨ ਸਿੰਘ ਔਜਲਾ, ਸਲਵਿੰਦਰ ਸਿੰਘ ਗੋਸਲ, ਗੁਰਮੇਜ ਸਿੰਘ ਕਾਦੀਆ, ਦਲਜੀਤ ਸਿੰਘ ਤਲਵੰਡੀ, ਰਣਜੀਤ ਸਿੰਘ ਹਰਗੋਬਿੰਦਪੁਰ, ਮੋਹਨ ਸਿੰਘ ਅੱਲੜ ਪਿੰਡੀ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਸੁਖਜਿੰਦਰ ਸਿੰਘ ਮੌੜ, ਅਰਜਿੰਦਰ ਸਿੰਘ ਮੌੜ, ਪਲਵਿੰਦਰ ਸਿੰਘ ਵਾਹਲਾ, ਗੁਰਮੀਤ ਸਿੰਘ ਮੌਡ, ਦਵਿੰਦਰ ਸਿੰਘ ਖੈਹਿਰਾ, ਸੁਖਜੀਤ ਸਿੰਘ ਤੇ ਹੋਰ ਹਾਜ਼ਰ ਸਨ।
ਆਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਨਿਰਦੇਸ਼ਿਕਾ ਤੇ ਪ੍ਰਸਿੱਧ ਲੇਖਿਕਾ ਬੀਬਾ ਕੁਲਵੰਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਟਕ ਹੋਸ਼ ਕਰੋ ਲੋਕੋ ਹੋਸ਼ ਕਰੋ ਅਤੇ ਕੋਰਿਓੁਗ੍ਰਾਫੀ ਘੋੜੀ ਭਗਤ ਸਿੰਘ ਫਾਂਸੀ, ਖ਼ੂਬਸੂਰਤ ਤੇ ਪ੍ਰਭਾਵਸ਼ਾਲੀ ਢੰਗ ਪੇਸ਼ ਕੀਤੇ ਗਏ। ਮਾਸਟਰ ਅਮਰਜੀਤ ਸਿੰਘ ਰਿਖਿਆ ਨੇ ਇੰਨਕਲਾਬੀ ਗੀਤ ਸੁਣਾਏ। ਕਬੱਡੀ ਦੇ ਮੈਚਾਂ ਵਿਚ ਅਲੂਣਾ ਤੇ ਬਲੱਗਣ ਅਤੇ ਕਲਾਨੌਰ ਅਤੇ ਨੜਾਂਵਾਲੀ ਦਰਮਿਆਨ ਜੋਸ਼ੀਲੇ ਕਬੱਡੀ ਦੇ ਮੁਕਾਬਲੇ ਹੋਏ। ਬਲੱਗਣ ਅਤੇ ਨੜਾਂਵਾਲੀ ਦੀਆਂ ਟੀਮਾਂ ਜੇਤੂ ਰਹੀਆਂ। ਕਮੇਟੀ ਵਲੋਂ ਖਿਡਾਰੀਆਂ ਨੂੰ ਈਨਾਮ ਦਿੱਤੇ ਗਏ। ਮੰਚ ਸੰਚਾਲਨ ਦੇ ਫਰਜ਼ ਸਿੰਘ ਗੋਸਲ ਨੇ ਨਿਭਾਏ। ਇਲਾਕਾ ਨਿਵਾਸੀਆਂ ਨੇ ਹਾਜ਼ਰੀਆਂ ਭਰ ਕੇ ਮੇਲੇ ਦੀ ਸ਼ਾਨ-ਓ-ਸ਼ੌਕਤ ਨੂੰ ਚਾਰ ਚੰਨ ਲਗਾ ਦਿੱਤੇ।
Leave a Comment
Your email address will not be published. Required fields are marked with *