ਕੋਟਕਪੂਰਾ, 1 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਸ਼ਹਿਰ ਕੋਟਕਪੂਰਾ ਦੇ ਲੋਕਾਂ ਵੱਲੋਂ ਸਮੇਂ ਸਮੇਂ ਅਨੇਕਾ ਸ਼ਿਕਾਇਤਾਂ ਉਚ ਅਫਸਰਾਂ ਨੂੰ ਕੀਤੀਆਂ ਜਾਂਦੀਆਂ ਸੀ, ਜਦ ਵੀ ਕੋਈ ਸ਼ਹਿਰ ਨਿਵਾਸੀ ਕੰਮ ਕਰਵਾਉਣ ਲਈ ਦਫਤਰ ਨਗਰ ਕੋਂਸਲ ਆਉਂਦਾ ਤਾਂ ਸਬੰਧਤ ਕਰਮਚਾਰੀ ਅਧਿਕਾਰੀ ਸ਼ੀਟਾਂ ’ਤੇ ਹਾਜ਼ਾਰ ਨਾ ਮਿਲਦੇ ਜਿਸ ਨੂੰ ਲੈ ਕੇ ਲੋਕ ਬੜੇ ਪਰੇਸ਼ਾਨ ਸੀ ਅੱਜ ਸਵੇਰੇ 10:00 ਵਜੇ ਦਫਤਰ ਨਗਰ ਕੋਂਸਲ ਕੋਟਕਪੂਰਾ ਵਿਖੇ ਡੀ.ਸੀ. ਫਰੀਦਕੋਟ ਦੇ ਕਹਿਣ ਤੇ ਐਸ.ਡੀ.ਐਸ. ਕੋਟਕਪੂਰਾ ਨੇ ਅਚਾਨਕ ਰੇਡ ਮਾਰੀ 35 ’ਚੋਂ 21 ਮੁਲਾਜਮ ਗੈਰਹਾਜ਼ਰ ਮੌਕੇ ’ਤੇ ਕਾਰਜ ਸਾਧਕ ਅਫਸਰ, ਜੇ.ਈ., ਅਕਾਉਟੈਂਟ ਸਮੇਤ ਸਟਾਫ ਅਤੇ ਆਰ.ਟੀ.ਆਈ. ਬਰਾਂਚ, ਬਿਲਡਿੰਗ ਬਰਾਂਚ, ਰਸੀਟ ਬਰਾਂਚ ਅਤੇ ਹੋਰ ਬਰਾਂਚਾ ਦੇ ਵੱਡੀ ਗਿਣਤੀ ’ਚ ਅਫਸਰ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਮੌਕੇ ’ਤੇ ਨਗਰ ਕੋਂਸਲ ਕੋਟਕਪੂਰਾ ਦੇ ਇੰਸਪੈਕਟਰ ਮੈਡਮ ਰਾਖੀ ਕਟਾਰਿਆ ਨੇ ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ ਨੂੰ ਦੱਸਿਆ ਕਿ 4 ਕਰਮਚਾਰੀਆਂ ਦੀ ਛੁੱਟੀ ਆਈ ਹੈ। ਐਸ.ਡੀ.ਐਮ. ਦੇ ਪੁੱਛਣ ਦੇ ਕਿ ਛੁੱਟੀ ਸ਼ੈਕਸ਼ਨ ਅਲਾਉਡ ਕਰਵਾਈ ਹੈ ਤਾਂ ਨਗਰ ਕੌਂਸਲ ਇੰਸਪੈਕਟਰ ਨੇ ਉਤਰ ਦਿੱਤਾ ਨਹੀਂ ਤਾਂ ਐਸ.ਡੀ.ਐਮ. ਮੈਡਮ ਮੌਕੇ ਪਰ ਸਾਰੇ ਕਰਮਚਾਰੀਆਂ ਨੂੰ ਹਾਜਰ ਕਰਨ ਲਈ ਕਿਹਾ ਤਾਂ 7 ਕਰਮਚਾਰੀ ਹਾਜਰ ਸਨ ਅਤੇ ਬਾਕੀਆਂ ਬਾਰੇ ਇੰਸਪੈਕਟਰ ਰਾਕੀ ਕਟਾਰਿਆ ਨੇ ਇਹ ਕਿਹਾ ਕਿ ਫਿਲਡ ਮੁਵਮੈਂਟ ਰਜਿਸਟਰ ’ਚ ਐਂਟਰੀ ਦਿਖਾਉ ਤਾਂ ਸਿਰਫ ਇਕ ਕਰਮਚਾਰੀ ਅਮਨ ਸ਼ਰਮਾ ਦੀ ਐਂਟਰੀ ਸੀ ਤਾਂ ਮੌਕੇ ਪਰ ਹਾਜਰੀ ਰਜਿਸਟਰੀ ਦੀ ਫੋਟੋਆਂ ਖਿਚ ਕੇ ਐਸ.ਡੀ.ਐਮ. ਮੈਡਮ ਨੇ ਇੰਸਪੈਕਟਰ ਨਗਰ ਕੌਂਸਲ ਨੂੰ ਹੁਕਮ ਦਿੱਤਾ ਕਿ ਤੁਰਤ ਗੈਰ ਹਾਜਰ ਤੇ ਬਿਨਾ ਛੁੱਟੀ ਮਨਜੂਰ ਕਰਵਾਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਜਾਵੇ ਕਿ ਅੱਜ ਮਿਤੀ 1 ਦਸੰਬਰ ਨੂੰ 10:00 ਵਜ ਕੇ 10 ਮਿੰਟ ਤੱਕ ਹਾਜਰ ਕਿਉਂ ਨਹੀਂ ਆਏ? ਇੰਸਪੈਕਟਰ ਰਾਖੀ ਕਟਾਰਿਆ ਨੇ ਇਹ ਵੀ ਦੱਸਿਆ ਕਿ ਸੈਂਨੇਟਰੀ ਇੰਸਪੈਕਟਰ ਸ਼ਹਿਰ ’ਚ ਨਜਾਇਜ ਕਬਜੇ ਚੁਕਾਉਣ ਗਏ ਹਨ। ਨੰਦ ਲਾਲ ਅਤੇ ਪ੍ਰੇਮ ਚੰਦ, ਹੋਰ ਸਟਾਫ ਸਮੇਤ ਅਤੇ ਕਰਮਚਾਰੀਆਂ ਬਾਰੇ ਕੋਈ ਠੋਸ ਜਵਾਬ ਨਾ ਦੇ ਸਕੇ। ਐਸ.ਡੀ.ਐਮ. ਮੈਡਮ ਨੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਦੇ ਹੁਕਮਾਂ ’ਤੇ ਦਫਤਰ ਅਚਾਨਕ ਚੈਕਿੰਗ ਕੀਤੀ ਹੈ। ਪਬਲਿਕ ਦੀਆਂ ਸ਼ਿਕਾਇਤਾਂ ਬਹੁਤ ਮਿਲ ਰਹੀਆਂ ਸਨ ਕਿ ਕਰਮਚਾਰੀ ਦਫਤਰ ਸਮੇਂ ’ਤੇ ਆਉਂਦੇ ਹਨ ਤੇ ਛੁੱਟੀ ਤੋਂ ਪਹਿਲਾਂ ਚਲੇ ਜਾਂਦੇ ਹਨ। ਉਹਨਾਂੇ ਇਹ ਵੀ ਦੱਸਿਆ ਕਿ ਨਗਰ ਕੋਂਸਲ ’ਚ ਇਸ ਸਮੇਂ ਕੋਈ ਵੀ ਅਫਸਰ ਜਾਂ ਕਰਮਚਾਰੀ ਹਾਜਰ ਨਹੀਂ ਮਿਲਿਆ, ਸਿਰਫ ਜਿੰਮੇਵਾਰ ਅਫਸਰ ਇੰਸਪੈਕਟਰ ਮੈਡਮ ਰਾਖੀ ਕਟਾਰਿਆ ਹਾਜਰ ਮਿਲੇ। ਉਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਪੂਰੀ ਰਿਪੋਰਟ ਤਿਆਰ ਕਰਕੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਐਸ.ਡੀ.ਐਮ. ਦਫਤਰ ਭੇਜੀ ਜਾਵੇ ਜੋ ਕਿ ਮਾਨਯੋਗ ਡੀ.ਸੀ. ਦਫਤਰ ਫਰੀਦਕੋਟ ਅਗਲੇਰੀ ਕਾਰਵਾਈ ਹਿੱਤ ਭੇਜੀ ਜਾਣੀ ਹੈ। ਇਹ ਵਰਣਨਯੋਗ ਹੈ ਕਿ ਐਸ.ਡੀ.ਐਮ ਕੋਟਕਪੂਰਾ ਜਦ ਨਗਰ ਕੋਂਸਲ ਦਫਤਰ ਪਹੁੰਚੋ ਤਾਂ ਕੁਝ ਕਰਮਚਾਰੀਆਂ ਨੇ ਮੌਕੇ ਪਰ ਹੀ ਹਾਜਰੀ ਰਜਿਸਟਰ ’ਚ ਹਾਜਰੀ ਲਾ ਰਹੇ ਸਨ ਤੇ ਬਹੁਤ ਸਾਰੀ ਕਰਮਚਾਰੀਆਂ ਦੀ ਛੁੱਟੀ ਵੀ ਰਜਿਸਟਰ ’ਚ ਨਹੀਂ ਸੀ ਪਰ ਜੁਬਾਨੀ ਇਹ ਕਿਹਾ ਜਾ ਰਿਹਾ ਸੀ ਕਿ ਉਹ ਛੂੱਟੀ ’ਤੇ ਹਨ। ਮੌਕੇ ’ਤੇ ਨਗਰ ਕੋਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਵੀ ਹਾਜਰ ਨਹੀਂ ਸਨ ਪਰ ਦੋ ਕੌਂਸਲਰ ਹੀ ਹਾਜਰ ਸਨ, ਜਿਨਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਕੈਮਰੇ ਵੀ ਕੰਮ ਨਹੀ ਕਰਦੇ, ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਗਰ ਕੋਂਸਲ ਕੋਟਕਪੂਰਾ ਦੇ ਕਰਮਚਾਰੀਆਂ ਨੂੰ ਆਪਣੇ ਦਫਤਰ ਮੂਵਮੈਂਟ ਗੈਰ-ਹਾਜਰੀ ਨੂੰ ਛੁਪਾਉਣ ਲਈ ਕੈਮਰਿਆਂ ਨੂੰ ਲਾਅ ਕੇ ਸੁੱਟ ਦਿੱਤਾ ਹੈ। ਇਸ ਸੰਬੰਧ ’ਚ ਜਦ ਨਗਰ ਕੋਂਸਲ ਕੋਟਕਪੂਰਾ ਦੇ ਕਾਰਜ ਸਾਧਕ ਅਫਸਰ ਅਮਰਇੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਾਸ ਕਮੇਟੀਆਂ ਦਾ ਚਾਰਜ ਹੈ, ਮੈਂ ਦਿਨ ਰੱਖਿਆ ਹੋਇਆ ਹੈ, ਹਰ ਇਕ ਕਮੇਟੀ ਲਈ ਸੋਮਵਾਰ ਨਗਰ ਕੋਂਸਲ ਕੋਟਕਪੂਰਾ ਆਵਾਂਗਾ ਤੇ ਗੈਰ ਹਾਜਰ ਸਟਾਫ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨਾ ਇਹ ਵੀ ਕਿਹਾ ਕਿ ਕਰਮਚਾਰੀਆਂ ਦੀ ਹਾਜਰੀ ਯਕੀਨੀ ਬਣਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਮੂਹ ਸਟਾਫ ਨੂੰ ਹੁਕਮ ਪੱਤਰ ਜਾਰੀ ਕੀਤੇ ਸਨ, ਕਿਉਂਕਿ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਕਿਉਂਕਿ ਦਫਤਰ ਸਟਾਫ ਹਾਜਰ ਨਹੀਂ ਰਹਿੰਦਾ।
Leave a Comment
Your email address will not be published. Required fields are marked with *