ਕੋਟਕਪੂਰਾ, 1 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਸਿੱਖਾਂਵਾਲਾ ਦੇ ਪੇਂਡੂ ਧਨਾਢ ਵਲੋਂ 3 ਸਾਲਾਂ ਤੋਂ ਦਲਿਤ ਕਿਸਾਨ ਦੀ ਜਮੀਨ ਦਾ ਪਾਣੀ ਵਾਲਾ ਖਾਲ ਬੰਦ ਕਰਨ ਅਤੇ ਪ੍ਰਸ਼ਾਸ਼ਨ ਵਲੋਂ ਦਲਿਤ ਪਰਿਵਾਰ ਨੂੰ ਇਨਸਾਫ ਨਾ ਦੇਣ ਖਿਲਾਫ ਪਿੰਡ ਅੰਦਰ ਦਲਿਤ ਲਲਕਾਰ ਰੈਲੀ ਕਰਨ ਉਪਰੰਤ ਪੁਲਿਸ ਪ੍ਰਸ਼ਾਸ਼ਨ ਵਲੋਂ ਧਨਾਢ ਦਾ ਪੱਖ ਪੂਰਨ ਖਿਲਾਫ 3 ਅਪ੍ਰੈਲ ਨੂੰ ਡੀ.ਐੱਸ.ਪੀ. ਦਫਤਰ ਕੋਟਕਪੂਰਾ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਦਲਿਤ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਮੁਰੱਬਾ ਬੰਦੀ ਸਮੇਂ ਸਰਕਾਰ ਵੱਲੋਂ ਦਲਿਤ ਪਰਿਵਾਰ ਨੂੰ ਅਲਾਟ ਹੋਈ ਜਮੀਨ ਪਿੰਡ ਦੇ ਇੱਕ ਪੇਂਡੂ ਧਨਾਡ ਵਲੋਂ ਕੁਝ ਪਰਿਵਾਰਾਂ ਤੋਂ ਤਬਾਦਲੇ ਦੇ ਨਾਂਅ ’ਤੇ ਦਲਿਤਾਂ ਨੂੰ ਮਾੜੀ ਜਮੀਨ ਦੇ ਕੇ ਆਪ ਮਹਿੰਗੀ ਅਤੇ ਵਧੀਆ ਦਲਿਤਾਂ ਦੇ ਹਿੱਸੇ ਵਾਲੀ ਜਮੀਨਾਂ ’ਤੇ ਕਬਜਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦਲਿਤ ਕਿਸਾਨ ਔਰਤ ਨਸੀਬ ਕੌਰ ਦੀ ਇੱਕ ਏਕੜ 12 ਮਰਲੇ ਜਮੀਨ ਜੋ ਸੜਕ ’ਤੇ ਲੱਗਦੀ ਹੈ, ਦਾ ਤਿੰਨ ਸਾਲਾਂ ਤੋਂ ਪਾਣੀ ਵਾਲਾ ਖਾਲ ਬੰਦ ਕਰਕੇ ਪਰਿਵਾਰ ਨੂੰ ਜਮੀਨ ਵੇਚਣ ਲਈ ਮਜਬੂਰ ਕਰ ਰਿਹਾ ਹੈ। ਦਲਿਤ ਪਰਿਵਾਰ ਵਲੋਂ ਬੀਜੀ ਕਣਕ ਦੀ ਫਸਲ ਵੀ ਪਾਣੀ ਤੋਂ ਬਿਨਾਂ ਸੁੱਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਲ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪ੍ਰਸ਼ਾਸ਼ਨ ਵੀ ਦਲਿਤ ਪਰਿਵਾਰ ਨੂੰ ਇਨਸਾਫ ਨਹੀਂ ਦੇ ਰਿਹਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਜੀਤ ਕੌਰ ਸਿੱਖਾਂਵਾਲਾ, ਪਿੰਡ ਇਕਾਈ ਦੇ ਪ੍ਰਧਾਨ ਪੂਰਨ ਸਿੰਘ, ਸੋਹਣ ਸਿੰਘ, ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ’ਚ ਮਜਦੂਰ ਵਰਕਰ ਮੌਜੂਦ ਵੀ ਸਨ।
Leave a Comment
Your email address will not be published. Required fields are marked with *