ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਕਬੱਡੀ ਅੰਡਰ-17 ਦੀਆਂ ਪੰਜਾਬ ਰਾਜ ਖੇਡਾਂ ਜੋ ਕਿ ਬਰਨਾਲਾ ਵਿਖੇ ਹੋਈਆਂ। ਜਿਸ ਵਿੱਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੇ ਦਵਿੰਦਰ ਸਿੰਘ ਦੀ ਅੰਡਰ-17 ਨੈਸ਼ਨਲ ਸਟਾਈਲ ਕਬੱਡੀ ਦੀ ਨੈਸ਼ਨਲ ਟੀਮ ’ਚ ਚੋਣ ਹੋਈ। ਜਿਕਰਯੋਗ ਹੈ ਕਿ ਦਵਿੰਦਰ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰੀ ’ਚ ਹੀ ਛੇ ਸਕੋਰ ਹਾਸਿਲ ਕੀਤੇ। ਸਕੂਲ ਪਹੁੰਚਣ ਤੇ ਮੈਨਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ ਪਿ੍ਰੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ, ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਖਿਡਾਰੀ ਦਵਿੰਦਰ ਸਿੰਘ ਦਾ ਸਵੇਰ ਦੀ ਸਭਾ ਦੌਰਾਨ ਸਨਮਾਨ ਕੀਤਾ ਅਤੇ ਖੇਡ ਇੰਚਾਰਜ ਗੁਰਮਿੱਤਰ ਸਿੰਘ, ਹਰਪ੍ਰੀਤ ਕੌਰ ਅਤੇ ਖਿਡਾਰੀ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ।