ਬਠਿੰਡਾ,06ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦਸਤਾਰ-ਏ-ਖਾਲਸਾ ਰਾਜਪੁਰਾ ਕੈਲੇਫੋਰਨਿਆ ਵੱਲੋਂ ਬਹੁਤ ਹੀ ਵੱਡੇ ਪੱਧਰ ‘ਤੇ ਦਸਤਾਰ , ਦੁਮਾਲਾ, ਲੰਮੇ ਕੇਸ ਅਤੇ ਲੰਮੇ ਦਾਹੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਇਹਨਾਂ ਮੁਕਾਬਲਿਆਂ ਦੇ ਸਬੰਧ ਵਿੱਚ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੁਸਾਇਟੀ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖਾਲਸਾ ਅਤੇ ਦਸਤਾਰ ਸਭਾ ਦੇ ਮੁੱਖ ਸੇਵਾਦਾਰ ਭਾਈ ਅਨਮੋਲਦੀਪ ਸਿੰਘ ਜਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿੱਖਲਾਈ ਸੇਵਾ ਸੁਸਾਇਟੀ , ਦਸਤਾਰ ਸਭਾ ਅਤੇ ਰੋਇਲ ਦਸਤਾਰ ਅਕੈਡਮੀ ਵੱਲੋਂ ਪੂਰਨ ਰੂਪ ਵਿੱਚ ਸ਼ਮੂਲੀਅਤ ਤੇ ਸਹਿਯੋਗ ਰਹੇਗਾ । ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਸੀਨੀਅਰ ਗਰੁੱਪ 31000 ਅਤੇ ਹੋਰ ਅਨੇਕਾਂ ਹਜ਼ਾਰਾਂ ਦੇ ਨੱਕਦ ਇਨਾਮ ਦਿੱਤੇ ਜਾਣਗੇ। ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਵਸਦੇ ਰੋਜ਼ਾਨਾ ਸੋਹਣੀ ਦਸਤਾਰ ਸਜਾਉਣ ਵਾਲ਼ੇ ਬੱਚਿਆਂ ਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਹਾਜਰੀਆਂ ਲਵਾਉ ਸਾਰਿਆਂ ਹੀ ਬੱਚਿਆਂ ਨੂੰ ਹੋਸਲਾ ਆਫਜਾਈ ਲਈ ਸਨਮਾਨਿਤ ਕੀਤਾ ਜਾਉਗਾ। ਇਹ ਮੁਕਾਬਲੇ ਵੀਰ ਲਖਵਿੰਦਰ ਸਿੰਘ ਯੂ ਐਸ ਏ ਦਸਤਾਰ ਏ ਖਾਲਸਾ ਰਾਜਪੁਰਾ ਕੈਲੇਫੋਰਨਿਆ ਦੇ ਮੁੱਖ ਆਗੂ ਹਨ ਜੋ ਯੂ ਐੱਸ ਏ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਸੇਵਾ ਕਰਦੇ ਹਨ ਵੀਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ ਵਿਸ਼ੇਸ਼ ਸਹਿਯੋਗ ਸਰਦਾਰ ਏ ਪਟਿਆਲਾ ਸ਼ਾਹੀ ਗੁਰਿੰਦਰ ਸਿੰਘ ਕਿੰਗ ਜੋ ਕਿ ਪੂਰੇ ਪੰਜਾਬ ਵਿੱਚ ਦਸਤਾਰ ਮੁਕਾਬਲਿਆਂ ਦਾ ਪ੍ਰਚਾਰ ਕਰ ਰਹੇ ਹਨ।ਉਸ ਸਮੇਂ ਬਾਜ ਸਿੰਘ ਖਾਲਸਾ ਫਰੀਦਕੋਟ,ਗੁਰਦਿੱਤ ਸਿੰਘ ਭਾਈਰੂਪਾ ਰੋਇਲਦਸਤਾਰ ਅਕੈਡਮੀ,ਗੁਰਸੇਵਕ ਸਿੰਘ , ਰਾਜਵਿੰਦਰ ਸਿੰਘ ਮਨਜੀਤ ਸਿੰਘ ,ਅਮਨਦੀਪ ਸਿੰਘ ਗੁਰਦਿੱਤ ਸਿੰਘ, ਇਕਬਾਲ ਸਿੰਘ, ਸ਼ੈਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਸਨI
Leave a Comment
Your email address will not be published. Required fields are marked with *