ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਾਮਵਰ ਵਿਦਿਅਕ ਸੰਸਥਾ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਇੱਕ ਰੋਜ਼ਾ ਸ਼ੋਸ਼ਲ ਸਾਇੰਸ ਅਤੇ ਮੈਥਮੈਟਿਕਸ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਸ਼ੋਸ਼ਲ ਸਾਇੰਸ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਬੱਚਿਆਂ ਦੁਆਰਾ 28 ਮਾਡਲ ਤਿਆਰ ਕੀਤੇ ਗਏ। ਜਿੰਨ੍ਹਾਂ ਵਿੱਚ 17 ਮਾਡਲ ਕਿਰਿਆਸ਼ੀਲ ਸਨ ਜੋ ਕਿ ਵੱਖ-ਵੱਖ ਕਿਰਿਆਵਾ, ਜਿਵੇਂ ਭੂਚਾਲ, ਧਰਤੀ ਤੇ ਦਿਨ ਰਾਤ, ਸੋਲਰ-ਮੰਡਲ, ਧਰਤੀਆਂ ਦੀਆਂ ਪਰਤਾਂ, ਜਵਾਲਾਮੁਖੀ, ਮੀਂਹ ਦਾ ਪਾਣੀ ਸਟੋਰ ਕਰਨਾ, ਕੱਪੜੇ ਤੇ ਪੱਛਮ ਦੇ ਮਾਡਲ, ਛੱਤਾਂ ਉੱਪਰ ਖੇਤੀ ਆਦਿ ਮਾਡਲ ਬੱਚਿਆਂ ਦੁਆਰਾ ਤਿਆਰ ਕੀਤੇ ਗਏ। ਮੈਥਮੈਟਿਕਸ ਦੇ ਅਧਿਆਪਕਾਂ ਦੀ ਅਗਵਾਈ ਵਿੱਚ ਬੱਚਿਆਂ ਦੁਆਰਾ ਜਾਣਕਾਰੀ ਭਰਪੂਰ 56 ਮਾਡਲ ਤਿਆਰ ਕੀਤੇ ਗਏ, ਜਿਸ ਵਿੱਚੋਂ 46 ਕਿਰਿਆਸ਼ੀਲ ਮਾਡਲ ਸਨ, ਜਿਵੇਂ ਕਿ ਟਰਿਗਨੋਮੈਟਰੀ, ਬੀ.ਪੀ.ਟੀ., ਮੂਵਿੰਗ ਕੁਆਡੀਲੇਟਰਲ, ਐਂਗਲ ਮੇਡ ਬਾਏ ਟਰਾਂਸਵਰਸਲ ਲਾਈਨ, ਜੀਓ ਬੋਰਡ, ਇਨਟੀਜ਼ਰ ਅਤੇ ਮੈਥ ਕੁਇੰਜ਼ ਸਨ। ਜੋ ਕਿ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਰਹੇ। ਕੁਝ ਮੈਥ ਨਾਲ ਸੰਬੰਧਿਤ ਖੇਡਾਂ ਜਿਵੇਂ ਕਿਊਬ ਮੋਲਵਿੰਗ, ਮੈਥ ਮੈਜਿਕ ਆਦਿ ਕਰਵਾਈਆਂ ਗਈਆਂ। ਮੈਥਮੈਟਿਕਸ ਅਤੇ ਸ਼ੋਸਲ ਸਾਇੰਸ ਦੇ ਸਮੂਹ ਸਟਾਫ਼ ਅਤੇ ਬੱਚਿਆਂ ਦੁਆਰਾ ਕੀਤੀ ਗਈ ਸਖਤ ਮਿਹਨਤ ਇਸ ਵਰਕਸ਼ਾਪ ਵਿੱਚ ਦੇਖਣ ਨੂੰ ਮਿਲੀ। ਇਸ ਸਮੇਂ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਜੇ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਬੱਚਿਆਂ ਨੂੰ ਅੱਜ ਦੇ ਯੁੱਗ ਦੀ ਐਕਟੀਵਿਟੀ ਬੇਸਡ ਸਿੱਖਿਆ ਦੇਣਾ, ਉਤਸ਼ਾਹ ਪੈਦਾ ਕਰਨਾ ਹੈ। ਇਹ ਮਾਡਲ ਪੁਰਾਤਨ, ਅੱਜ ਦੇ ਯੁੱਗ ਦੀ ਅਤੇ ਆਉਣ ਵਾਲੇ ਭਵਿੱਖ ਦੀਆਂ ਖੋਜਾਂ ਨਾਲ ਸਬੰਧਿਤ ਜਾਣਕਾਰੀ ਨਾਲ ਭਰਪੂਰ ਹਨ। ਇਸ ਦਾ ਮੁੱਖ ਕੰਮ ਸ਼ੋਸ਼ਲ ਸਾਇੰਸ ਅਤੇ ਮੈਥਮੈਟਿਕਸ ਵਿਸ਼ੇ ਪ੍ਰਤੀ ਬੱਚਿਆਂ ਵਿੱਚ ਦਿਲਚਸਪੀ ਪੈਦਾ ਕਰਨਾ ਵੀ ਹੈ, ਉਥੇ ਉਹਨਾਂ ਨੇ ਸਮੂਹ ਸ਼ੋਸ਼ਲ ਸਾਇੰਸ ਅਤੇ ਮੈਥਮੈਟਿਕਸ ਅਧਿਆਪਕਾਂ ਅਤੇ ਮਾਡਲ ਬਣਾਉਣ ਵਾਲੇ ਵਿੱਦਿਆਰਥੀਆਂ ਨੂੰ ਇਸ ਸਫ਼ਲ ਪ੍ਰਦਰਸ਼ਨੀ ਲਈ ਮੁਬਾਰਕਬਾਦ ਦਿੱਤੀ। ਸਕੂਲ ਦੇ ਸਭ ਬੱਚਿਆਂ ਅਤੇ ਅਧਿਆਪਕਾ ਨੂੰ ਇਹ ਵਰਕਸ਼ਾਪ ਦਿਖਾਈ ਗਈ। ਇਸ ਪ੍ਰਦਰਸ਼ਨੀ ਨੂੰ ਵੇਖਣ ਸਮੇਂ ਅਧਿਆਪਕ ਅਤੇ ਬੱਚੇ ਕਾਫ਼ੀ ਉਤਸ਼ਾਹਿਤ ਲੱਗ ਰਹੇ ਸਨ।
Leave a Comment
Your email address will not be published. Required fields are marked with *