ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਪੂਰਾ ਹਫਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ ਗਿਆ। ਜਿਸ ਤਹਿਤ ਨਰਸਰੀ ਤੋਂ ਤੀਜੀ ਕਲਾਸ ਤੱਕ ਦੇ ਬੱਚਿਆਂ ਨੇ ਹਰ ਰੋਜ ਜਾਪ ਕੀਤਾ, ਜਿਵੇਂ ਕਿ ਸਤਿਨਾਮ ਵਾਹਿਗੁਰੂ, ਧੰਨ ਗੁਰੂ ਨਾਨਕ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਆਕਾਲ ਅਤੇ ਚੌਥੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਰ ਰੋਜ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸਿਧਾਂਤਾ, ਜੀਵਣੀ ਆਦਿ ਤੇ ਕਵਿਤਾ, ਭਾਸ਼ਣ ਬੋਲਿਆ ਗਿਆ ਅਤੇ ਪੰਜਾਬੀ ਵਿਭਾਗ ਦੇ ਸਾਰੇ ਅਧਿਆਪਕਾਂ ਵੱਲੋਂ ਕਵਿਤਾ, ਭਾਸ਼ਣ ਆਦਿ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਕਰਨ, ਗੁਰੂ ਜੀ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਵੀ ਦਿੱਤਾ ਗਿਆ। ਹਫਤੇ ਦੇ ਵਿਚਕਾਰਲੇ ਦਿਨ ਜਪੁਜੀ ਸਾਹਿਬ ਦੇ ਪਾਠ ਬੱਚਿਆਂ ਅਤੇ ਅਧਿਆਪਕਾਂ ਨੇ ਰਲ ਕੇ ਕੀਤੇ। ਅਖੀਰਲੇ ਦਿਨ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਸਕੂਲ ਦੇ ਪਿ੍ਰੰਸੀਪਲ ਅਜੇ ਸ਼ਰਮਾ ਨੇ ਬੱਚਿਆਂ ਨੂੰ ਮਨ, ਪਵਿੱਤਰਤਾ, ਸ਼ਾਂਤੀ ਆਦਿ ਦਾ ਉਪਦੇਸ ਦਿੰਦਿਆਂ ਗੁਰੂ ਜੀ ਦੇ ਮਾਰਗ ’ਤੇ ਚੱਲਣ ਲਈ ਵੀ ਪ੍ਰੇਰਿਆ। ਹਫਤਾ ਭਰ ਚੱਲੇ ਇਸ ਆਗਮਨ ’ਚ ਸਕੂਲ ਪੂਰੀ ਤਰ੍ਹਾਂ ਗੁਰਬਾਣੀ ਦੇ ਰੰਗ ’ਚ ਰੰਗਿਆ ਹੋਇਆ ਸੀ। ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਪੂਰਾ ਹਫਤਾ ਗੁਰਪੁਰਬ ਨੂੰ ਸਮਰਪਿਤ।