ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ‘ਬਾਲ ਦਿਵਸ’ ਮਨਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਤੀਸਰੀ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੇ ਇਸ ਦਿਨ ਦਾ ਪੂਰੇ ਦਾ ਪੂਰਾ ਅਨੰਦ ਮਾਣਿਆ। ਸਭ ਤੋਂ ਵੱਡੀ ਬੱਚਿਆਂ ਦੀ ਪਸੰਦ ਇਹ ਰਹੀ ਕਿ ਉਹ ਆਪਣੀ ਮਨਪਸੰਹਦ ਦੇ ਕੱਪੜੇ ਪਹਿਨ ਕੇ ਆਏ। ਬੱਚਿਆਂ ਨੇ ਡਾਂਸ ਅਧਿਆਪਕ ਨਾਲ ਡਾਂਸ ਕੀਤਾ ਅਤੇ ਸੰਗੀਤ ਦੇ ਅਧਿਆਪਕ ਨੇ ਬੱਚਿਆਂ ਨੂੰ ਗੀਤ ਸੁਣਾਏ ਅਤੇ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੱਤਾ। ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਦੇ ਆਰਟ ਅਧਿਆਪਕ ਦੁਆਰਾ ਤਿਆਰ ਕੀਤੀ ਆਰਟ ਗੈਲਰੀ ਦਿਖਾਈ ਗਈ। ਬੱਚਿਆਂ ਨੇ ਉੱਥੇ ਬਹੁਤ ਸਾਰੀਆਂ ਤਸਵੀਰਾਂ ਅਤੇ ਆਰਟ ਨਾਲ ਸੰਬੰਧਤ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਿਆ। ਇਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਦੇ ਗਾਰਡਨ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਬੱਚਿਆਂ ਨੇ ਆਪਣੀਆਂ ਮਨਪਸੰਦ ਖੇਡਾਂ ਖੇਡੀਆਂ ਅਤੇ ਝੂਲਿਆਂ ਦਾ ਆਨੰਦ ਮਾਣਿਆ ਬੱਚਿਆਂ ਅਤੇ ਅਧਿਆਪਕਾਂ ਨੇ ਗਾਰਡਨ ਵਿੱਚ ਇਕੱਠਿਆਂ ਬੈਠ ਕੇ ਦੁਪਹਿਰ ਦਾ ਖਾਣਾ ਖਾਦਾ ਅਖੀਰ ਵਿੱਚ ਬੱਚਿਆਂ ਨੂੰ ਸਕੂਲ ਦੇ ਆਡੀਟੋਰੀਅਮ ਵਿੱਚ ਧਾਰਮਿਕ ਫਿਲ਼ਮ ਦਿਖਾਈ ਗਈ ਅਤੇ ਖਾਣ ਲਈ ਪਾਪ-ਕਾਰਨ ਵੀ ਦਿੱਤੇ ਗਏ। ਇਸ ਸਮੇਂ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਦੀ ਮਹੱਤਤਾ ਦੱਸੀ ਅਤੇ ਫਾਸਟ-ਫੂਡ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ।