ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ ਇਲਾਕੇ ਦੀ ਮਾਣਮੱਤੀ ਸੰਸਥਾ ਹੈ, ਜਿਸ ਦੇ ਬਲਬੂਤੇ ਅੱਜ ਅਨੇਕਾਂ ਬੱਚੇ ਦੇਸ਼-ਵਿਦੇਸ਼ ’ਚ ਕਾਮਯਾਬੀ ਦੀਆਂ ਮੰਜ਼ਿਲਾਂ ਦੇ ਸਿਖ਼ਰ ਨੂੰ ਛੂਹ ਰਹੇ ਹਨ। ਇਸ ਸੰਸਥਾ ਦੇ ਛੋਟੇ-ਛੋਟੇ ਬੱਚਿਆਂ ’ਚ ਵੀ ਕਮਾਲ ਦਾ ਹੁਨਰ ਹੈ। ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੇ ਸਕੂਲ ਦੇ ਕੱਚੇ ਗਰਾਊਂਡ ’ਚ ਸੜਕ-ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਲੈਣ ਲਈ ਸ਼ਮੂਲੀਅਤ ਕੀਤੀ। ਗਰਾਊਂਡ ’ਚ ਸੜਕ ਸੁਰੱਖਿਆ ਨਿਯਮਾਂ ਦੇ ਚਿੰਨ੍ਹ ਉੱਕਰੇ ਗਏ ਤੇ ਕੋਆਰਡੀਨੇਟਰ ਸ਼੍ਰੀਮਤੀ ਹਰਬਿੰਦਰ ਕੌਰ ਬਰਾੜ ਨੇ ਇਹਨਾਂ ਚਿੰਨ੍ਹਾਂ ਬਾਰੇ ਬੜਾ ਬਾਖੂਬੀ ਸਮਝਾਇਆ। ਉਹਨਾਂ ਕਿਹਾ ਕਿ ਜ਼ਿੰਦਗੀ ਪ੍ਰਮਾਤਮਾ ਵਲੋਂ ਬਖ਼ਸ਼ੀ ਗਈ ਅਨਮੁੱਲੀ ਦਾਤ ਹੈ, ਜੇ ਅਸੀਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੀਏ ਤਾਂ ਅਸੀਂ ਆਪਣੇ ਸਮੇਤ ਸਾਹਮਣੇ ਵਾਲੇ ਦੀ ਵੀ ਜਾਨ ਬਚਾ ਸਕਦੇ ਹਾਂ। ਸਮਾਗਮ ਦਾ ਅੰਤ ਪਿ੍ਰੰਸੀਪਲ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਦੇ ਧੁਰ ਅੰਦਰੋਂ ਨਿਕਲੇ ਅਸੀਸਾਂ ਭਰੇ ਬੋਲਾਂ ਨਾਲ ਹੋਇਆ। ਉਹਨਾਂ ਕਿਹਾ ਕਿ ਨਿੱਕੀ ਉਮਰੇ ਵੱਡੀਆਂ ਗੱਲਾਂ ਸਿੱਖ ਕੇ ਬੱਚੇ ਆਪਣੀ ਜ਼ਿੰਦਗੀ ’ਚ ਡੋਲਦੇ ਨਹੀਂ ਤੇ ਬੁਲੰਦ ਹੌਂਸਲੇ ਵਾਲੇ ਬਣਦੇ ਹਨ। ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਇਸ ਨਿਵੇਕਲੇ ਕਾਰਜ ਲਈ ਪਿ੍ਰੰਸੀਪਲ ਗਗਨਦੀਪ ਕੌਰ ਬਰਾੜ, ਸਮੂਹ ਕੋਆਰਡੀਨੇਟਰਜ਼, ਸਮੁੱਚੀ ਅਧਿਆਪਕ ਟੀਮ ਤੇ ਬੱਚਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪ ਸਭ ਦੇ ਸਹਿਯੋਗ ਨਾਲ ਇਹ ਸੰਸਥਾ ਦਿਨ-ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਇਸ ਤਰ੍ਹਾਂ ਦੇ ਕਾਰਜ ਬੱਚਿਆਂ ਦੇ ਸਰਵਪੱਖੀ ਵਿਕਾਸ ’ਚ ਸਹਾਈ ਹੁੰਦੇ ਹਨ।
Leave a Comment
Your email address will not be published. Required fields are marked with *