ਫਰੀਦਕੋਟ, 17 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮਾਲਵਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਦੀ ਮਹਿਮਾ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਸ਼ਬਦ ਉਚਾਰਨ, ਕਵਿਤਾ, ਕਵੀਸ਼ਰੀ, ਜਫ਼ਰਨਾਮਾ, ਪ੍ਰਸ਼ਨੋਤਰੀ ਗੀਤ ਆਦਿ ਗਤੀਵਿਧੀਆਂ ਬੜੇ ਜਾਹੋ-ਜਲਾਲ ਨਾਲ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਸਕੂਲ ਮੁਖੀ ਗਗਨਦੀਪ ਕੌਰ ਬਰਾੜ, ਕੋਆਰਡੀਨੇਟਰ ਸ੍ਰੀਮਤੀ ਵੀਨਾ ਗਰੋਵਰ ਅਤੇ ਸ੍ਰੀਮਤੀ ਹਰਬਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਸਿੱਖੀ ਪ੍ਰਤੀ ਸੇਧ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ‘ਤੇ ਆਪਣੇ ਜੀਵਨ ਵਿੱਚ ਸਿੱਖੀ ਸਿਦਕ ਨੂੰ ਨਿਭਾਉਣ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਦਸਮੇਸ਼ ਪਿਤਾ ਦੇ ਅਦੁੱਤੀ ਅਸ਼ੀਰਵਾਦ ਨਾਲ ਹੀ ਸਾਡਾ ਸਕੂਲ ਨਿੱਤ ਨਵੀਆਂ ਪੈੜਾਂ ਪਾ ਰਿਹਾ ਹੈ। ਸਾਨੂੰ ਉਹਨਾਂ ਦੇ ਜੀਵਨ-ਪੰਧ ਤੋਂ ਹਮੇਸ਼ਾ ਸੇਧ ਲੈ ਕੇ ਆਪਣੇ ਜੀਵਨ ਦੀਆਂ ਔਕੜਾਂ ਨੂੰ ਬੁਲੰਦ ਹੌਸਲੇ ਨਾਲ ਜੂਝਣਾ ਚਾਹੀਦਾ ਹੈ।
Leave a Comment
Your email address will not be published. Required fields are marked with *