ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵਲੋਂ ਆਪਣੇ ਆਪਣੇ ਕਲਾਸ ਰੂਮ ਨੂੰ ਲੜੀਆਂ, ਰੰਗ-ਬਿਰੰਗੇ ਗੁਬਾਰੇ ਆਦਿ ਨਾਲ ਵਧੀਆ ਤਰੀਕੇ ਨਾਲ ਸਜਾਇਆ ਗਿਆ। ਬੱਚਿਆਂ ਵੱਲੋਂ ਆਪਣੇ ਹੱਥੀ ਰੰਗਾਂ ਨਾਲ ਸਜਾਏ ਦੀਵਿਆਂ ਨਾਲ ਦੀਪ ਮਾਲਾ ਵੀ ਕੀਤੀ। ਵਿਦਿਆਰਥ ਵਲੋਂ ਵਨ ਸਵੰਨੇ ਰੰਗਾਂ ਨਾਲ ਰੰਗੋਲੀਆਂ ਵੀ ਬਣਾਈਆਂ ਗਈਆਂ। ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਸਕੂਲ ਪਿ੍ਰੰਸੀਪਲ ਧਿੰਗੜਾ ਨੇ ਬੱਚਿਆਂ ਦੁਆਰਾ ਕੀਤੀ ਇਸ ਸਜਾਵਟ ਦੀ ਭਰਪੂਰ ਸਲਾ ਕੀਤੀ ਅਤੇ ਬੱਚਿਆਂ ਨੂੰ ਦਿਵਾਲੀ ਦੇ ਤਿਉਹਾਰ ਬਾਰੇ ਦੱਸਿਆ ਕਿ ਇਸ ਦਿਨ ਰਾਮ ਚੰਦਰ ਜੀ ਰਾਵਣ ਨੂੰ ਮਾਰ ਕੇ 14 ਸਾਲ ਬਾਅਦ ਅਯੋਧਿਆ ਵਾਪਸ ਆਏ ਸਨ ਅਤੇ ਇਸ ਦਿਨ ਹੀ ਹਰਗੋਬਿੰਦ ਸਿੰਘ ਜੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ। ਇਸ ਖੁਸ਼ੀ ’ਚ ਦਿਵਾਲੀ ਮਨਾਈ ਜਾਂਦੀ ਹੈ। ਪਿ੍ਰੰਸੀਪਲ ਧਿੰਗੜਾ ਨੇ ਬੱਚਿਆਂ ਨੂੰ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਧਿਆਨ ’ਚ ਰੱਖਦੇ ਹੋਏ ਪਟਾਕਿਆ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਵੀ ਹਾਜਰ ਸਨ।