ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦਾ ਸਲਾਨਾ ਸਮਾਗਮ ਹੋਇਆ, ਜਿਸ ’ਚ ਹਰਜੀਤ ਸਿੰਘ ਐਸ.ਐਸ.ਪੀ. ਫਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪਰਮਜੀਤ ਸਿੰਘ ਬਰਾੜ ਤਹਿਸੀਲਦੀਰ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਦੇਹ ਸਿਵਾ ਬਰ ਮੋਹਿ ਸ਼ਬਦ ਨਾਲ ਕੀਤੀ ਗਈ। ਸਮਾਗਮ ’ਚ ਕੋਟਕਪੂਰੇ ਦੇ ਨਾਮਵਰ ਪਲੇਅ-ਵੇਅ ਸਕੂਲ ਦੇ ਨੰਨੇ ਮੁੰਨੇ ਬੱਚੇ ਅਤੇ ਪਲੇਅ-ਵੇਅ ਸਕੂਲ ਦੇ ਮੁਖੀ ਮੈਡਮ ਅਨੁਪ੍ਰੀਆ ਵੀ ਸ਼ਾਮਿਲ ਹੋਏ। ਸੱਭਿਆਚਾਰਕ ਪ੍ਰੋਗਰਾਮ ਪਰੈਪ-1 ਦੇ ਨੰਨੇ ਮੁੰਨੇ ਬੱਚਿਆਂ ਨੇ ਤੇਰੀ ਉਂਗਲੀ ਪਕੜਕਰ ਚਲਾ ਗੀਤ ਤੇ ਬਹੁਤ ਵਧੀਆ ਕੋਰੀਓਗਰਾਫੀ ਕੀਤੀ। ਪਰੈਪ-2 ਦੇ ਵਿਦਿਆਰਥੀਆਂ ਨੇ ਸੰਡੇ ਗੀਤ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਕਲਾਸ ਦੇ ਵਿਦਿਆਰਥੀਆਂ ਦੀ ਨਾਨੀ ਤੇਰੀ ਮੋਰਨੀ ਕੋ ਚੋਰ ਲੈ ਗਏ ਦੀ ਕੋਰੀਓਗ੍ਰਾਫੀ ਕਾਫੀ ਸਲਾਂਘਾਯੋਗ ਸੀ। ਮੁੱਖ ਮਹਿਮਾਨ ਹਰਜੀਤ ਸਿੰਘ ਐਸ.ਐਸ.ਪੀ. ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸਾਰੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਹਨਾਂ ਸੱਭਿਆਚਾਰਿਕ ਗਤੀਵਿਧੀਆਂ ਨਾਲ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਅਤੇ ਦਸਮੇਸ਼ ਮਿਸ਼ਨ ਸੀਨੀ. ਸੌਕੰ. ਸਕੂਲ ਹਰੀ ਨੌ ਦੇ ਸਮੂਹ ਸਟਾਫ ਨੂੰ ਇਸ ਸਫਲ ਪ੍ਰੋਗਰਾਮ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮਹਿਮਾਨ ਹਰਜੀਤ ਸਿੰਘ ਐਸ.ਐਸ.ਪੀ. ਫਰੀਦਕੋਟ ਨੇ ਦਸਮੇਸ਼ ਮਿਸ਼ਨ ਸੰਸਥਾ ਵੱਲੋਂ ਨਵੇ ਸਥਾਪਤ ਕੀਤੇ ਗਏ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਜੋ ਕਿ ਆਈ.ਸੀ.ਐੱਸ.ਈ. ਬੋਰਡ ਨਾਲ ਸਬੰਧਿਤ ਹੋਵੇਗਾ, ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਦਾ ਬੈਨਰ ਰੀਲੀਜ ਕੀਤਾ। ਆਈ.ਸੀ.ਐੱਸ.ਈ. ਪੱਧਰ ਦਾ ਸਕੂਲ ਇਲਾਕੇ ਦੇ ਮਾਤਾ-ਪਿਤਾ ਦੀ ਵਡਮੁੱਲੀ ਮੰਗ ਸੀ।ਇਸ ਤੋਂ ਬਾਅਦ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਭੰਗੜਾ ਪੇਸ਼ ਕੀਤਾ। ਫਿਰ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਇੰਗਲਿਸ ਪਲੇਅ ਦੀ ਸ਼ਫਲ ਪੇਸ਼ਕਾਰੀ ਕੀਤੀ । ਵਿਦੇਸ਼ਾਂ ਨੂੰ ਜਾਣ ਦੀ ਲੱਗੀ ਹੋੜ ਦੇ ਸਬੰਧ ਵਿੱਚ “ਮਿੱਠੀਆਂ ਜੇਲਾਂ” ਨਾਮ ਦੇ ਨਾਟਕ ਨੇ ਦਰਸਕਾਂ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ । ਇਸ ਤੋਂ ਇਲਾਵਾ ਫੈਂਸੀ ਡ੍ਰੈਸ , ਕਵਾਲੀ , ਪੰਜਾਬ ਦਾ ਲੋਕ-ਨਾਚ ਗਿੱਧਾ ਅਤੇ ਮਲਵਈ ਗਿੱਧਾ ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ। ਪਰਮਜੀਤ ਸਿੰਘ ਬਰਾੜ ਤਹਿਸੀਲਦੀਰ ਕੋਟਕਪੂਰਾ ਨੇ ਸਾਰੇ ਪ੍ਰੋਗਰਾਮ ਦਾ ਬਹੁਤ ਆਨੰਦ ਮਾਣਿਆ ਅਤੇ ਸਮੁੱਚਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਜਾਹਿਰ ਕੀਤੀ। ਜਿਸ ’ਚ ਗੁਰਿੰਦਰ ਸਿੰਘ ਮਹਿੰਦੀਰੱਤਾ (ਜਿਲਾ ਪ੍ਰਧਾਨ), ਸੁਖਵਿੰਦਰ ਸਿੰਘ (ਪੱਪੂ ਨੰਬਰਦਾਰ), ਮਨਜੀਤ ਸਿੰਘ ਢਿੰਲੋਂ ( ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ), ਡਾ. ਨਿਰਮਲ ਸਿੰਘ, ਲ਼ਖਵੀਰ ਸਿੰਘ ਖੀਰਾ, ਬਲਵਿੰਦਰ ਸਿੰਘ ਸਰਪੰਚ ਹਰੀ ਨੌ, ਗੁਰਜੀਤਇੰਦਰ ਸਿੰਘ ਸਰਪੰਚ ਭੈਰੋ ਭੱਟੀ, ਤੇਜ ਸਿੰਘ ਸਰਪੰਚ ਢਾਬ, ਨਿਰਭੈ ਸਿੰਘ, ਬਾਬਾ ਪਾਲਾ ਸਿੰਘ, ਬਸੰਤ ਸਿੰਘ ਸਾਬਕਾ ਸਰਪੰਚ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਮੋਹਤਵਾਰ ਸੱਜਣਾਂ ਨੇ ਸਮਾਗਮ ਦਾ ਖੂਬ ਆਨੰਦ ਮਾਣਿਆ। ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਨਵੇਂ ਸਥਾਪਿਤ ਕੀਤੇ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਅਤੇ ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਦਾ ਸਫਲਤਾਪੂਰਵਕ ਸੰਚਾਲਨ ਸ੍ਰੀਮਤੀ ਸੋਮਾ ਦੇਵੀ, ਸ੍ਰੀਮਤੀ ਸੁਲਕਸ਼ਣਾ, ਸ੍ਰੀਮਤੀ ਨਿਧੀ ਗਰਗ, ਸ੍ਰੀਮਤੀ ਪਵਨੀਤ ਕੌਰ ਅਤੇ ਸਮੂਹ ਸਟਾਫ ਦੀ ਸਖਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ।
Leave a Comment
Your email address will not be published. Required fields are marked with *