ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਾਡਰਨ ਸਕੂਲ ਭਾਣਾ ਵਿਖੇ ਸਹਿ-ਪਾਠਕ੍ਰਮ ਗਤੀਵਿਧੀਆਂ ਸ਼ੈਸ਼ਨ 2023-24 ਦਾ ਇਨਾਮ ਵੰਡ ਸਮਾਰੋਹ ਬਹੁਤ ਮਿੱਠੀਆਂ ਯਾਦਾਂ ਦੇ ਕੇ ਹੋ ਨਿਬੜਿਆ। ਸਮਾਰੋਹ ਦੇ ਮੁੱਖ ਮਹਿਮਾਨ ਕਰਨ ਬਰਾੜ ਸੀਡੀਪੀਓ ਡਾ. ਹਰਨੀਤ ਯੂ.ਐੱਸ.ਏ. ਪੁੱਤਰੀ ਗੁਰਦੇਵ ਸਿੰਘ ਬਰਾੜ ਨੂੰ ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਜੀ ਆਇਆਂ ਆਖਿਆ। ਨਰਸਰੀ ਵਿੰਗ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘‘ਵੈੱਲਕਮ ਸੌਂਗ” ਦੀ ਪੇਸ਼ਕਾਰੀ ਕੀਤੀ। ਮੁੱਖ ਮਹਿਮਾਨ ਅਤੇ ਸਕੂਲ ਦੇ ਪ੍ਰਬੰਧਕਾਂ ਨੇ ਰੰਗੋਲੀ, ‘ਬਿਨਾ ਅੱਗ ਤੋਂ ਭੋਜਨ’ ਵਿਗਿਆਨ ਪ੍ਰਦਰਸ਼ਨੀ ਕੁਇਜ਼, ਡਾਂਸ, ਸਕਿੱਟ ਪ੍ਰਤੀਯੋਗਤਾ ਅਤੇ ਸਪੋਰਟਸ ਮੀਟ ਵਿੱਚ ਜੇਤੂ ਰਹੇ ਵਿਦਿਆਰਥੀਆ ਨੂੰ ਸਰਟੀਫਿਕੇਟ ਤਕਸੀਮ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਲਿਟਲ ਸਟਾਰ ਹਾਊਸ ਦੇ ਬੱਚਿਆਂ ਵਿੱਚ ਹੋਏ ਰਾਈਮਜ਼ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੀ ਗਿੱਧਾ ਟੀਮ ਨੇ ਪੰਜਾਬੀ ਸੱਭਿਆਚਾਰ ਦੀ ਵੰਨਗੀ ਪੰਜਾਬੀ ਲੋਕਨਾਚ ਗਿੱਧਾ ਪੇਸ਼ ਕਰਕੇ ਸਾਰੇ ਹੀ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ। ਸਕੂਲ ਵਿੱਚ ਅੰਤਰ ਹਾਊਸ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਮਹਾਂਰਾਜਾ ਰਣਜੀਤ ਸਿੰਘ ਹਾਊਸ ਨੇ ਪਹਿਲਾ ਮੁਕਾਮ ਹਾਸਿਲ ਕੀਤਾ। ਹਾਊਸ ਇੰਚਾਰਜ ਰਿੰਪਲ ਰਾਣੀ ਅਤੇ ਉਹਨਾਂ ਦੇ ਸਹਿਯੋਗੀ ਅਧਿਆਪਕਾਂ ਨੂੰ ਵੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਮਨਪ੍ਰੀਤ ਕੌਰ ਅਤੇ ਸ਼ਮਾ ਮਖੀਜਾ ਨੇ ਮੰਚ ਦਾ ਸੰਚਾਲਨ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਕਰਨਵੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆ ਦੇ ਜੀਵਨ ਵਿੱਚ ਸਹਿ-ਪਾਠਕ੍ਰਮ ਗਤੀਵਿਧੀਆਂ ਪਹਿਲਾਂ ਨਾਲੋਂ ਵਧੇਰੇ ਡੂੰਘੀਆਂ ਹੋ ਗਈਆਂ ਹਨ।
Leave a Comment
Your email address will not be published. Required fields are marked with *