ਫਰੀਦਕੋਟ, 9 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਭਾਣਾ ਦੇ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਣਾ ਨੇ ਜਿਲਾ ਸਿੱਖਿਆ ਵਿਭਾਗ ਵੱਲੋਂ ਜਿਲਾ ਸਿਖਿਆ ਅਫਸਰ ਮੇਵਾ ਸਿੰਘ ਅਤੇ ਸ਼੍ਰੀਮਤੀ ਕੇਵਲ ਕੌਰ ਡੀ.ਐੱਮ. ਸਪੋਰਟਸ ਦੀ ਦੇਖ-ਰੇਖ ਹੇਠ ਕਰਵਾਏ ਗਏ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕੀਆਂ ਦੇ ਜਿਲਾ ਪੱਧਰੀ ਪਾਵਰ ਲਿਫਟਿੰਗ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਗਏ, ਜਿਸ ਵਿੱਚ ਦਸਮੇਸ਼ ਮਾਡਰਨ ਸਕੂਲ ਭਾਣਾ ਦੀਆ ਅੰਡਰ-19 ਅਤੇ ਅੰਡਰ-17 ਦੀਆਂ ਖਿਡਾਰਨਾ ਨੇ ਜਿਲੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮੇ ਜਿੱਤੇ। ਜਿੰਨਾ ’ਚੋਂ ਹਰਮਨਪ੍ਰੀਤ ਕੌਰ, ਯਾਸ਼ਿਕਾ, ਆਂਚਲ ਅਤੇ ਰਮਨਦੀਪ ਕੌਰ ਅੰਡਰ-19 ਲਈ ਅਤੇ ਗੁਰਜੋਤ ਕੌਰ ਅਤੇ ਸਿਮਰਨ ਕੌਰ ਅੰਡਰ-17 ਲਈ ਰਾਜ ਪੱਧਰੀ ਖੇਡਾਂ ਲਈ ਚੁਣੀਆਂ ਗਈਆਂ। ਚੇਅਰਮੈਨ ਧਾਲੀਵਾਲ ਨੇ ਦੱਸਿਆ ਕਿ ਰਾਜ਼ ਪੱਧਰੀ ਖੇਡਾਂ ਵਿੱਚ ਵੀ ਇਹਨਾਂ ਖਿਡਾਰਨਾਂ ਵੱਲੋ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਅੰਡਰ-19 ਪਾਵਰ ਲਿਫਟਿੰਗ ਵਿੱਚ ਹਰਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਯਾਸ਼ਿਕਾ ਨੇ ਕਾਂਸੀ ਦਾ ਮੈਡਲ ਜਿੱਤਿਆ। ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਖਿਡਾਰੀਆਂ ਦਾ ਸੁਆਗਤ ਕਰਦੇ ਹੋਏ ਸਕੂਲ ਦੇ ਵਿਦਿਆਥੀਆਂ ਅਤੇ ਉਹਨਾ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਜਿਆਦਾ ਮਿਹਨਤ ਕਰਨ ਦੀ ਪ੍ਰੇਣਾ ਦਿੱਤੀ। ਉਹਨਾ ਕਿਹਾ ਕਿ ਇਹਨਾ ਜਿੱਤਾਂ ਦਾ ਸਿਹਰਾ ਰੁਪਿੰਦਰ ਕੌਰ ਲੈਕਚਰਾਰ (ਫਿਜੀਕਲ) ਦੀ ਸ਼ਖਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦੇ ਕਮੇਟੀ ਮੈਂਬਰ ਕੁਲਵਿੰਦਰ ਕੌਰ ਧਾਲੀਵਾਲ, ਅਮਨਦੀਪ ਕੋਰ ਧਾਲੀਵਾਲ, ਕੋਆਰਡੀਨੇਟਰ ਵਿਜ਼ੇ ਕੁਮਾਰ, ਕਰਮਜੀਤ ਕੋਰ ਅਤੇ ਸੁਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *