ਜੋ ਸਿੱਖ ਕੀਰਤ ਕਰਦਾ ਹੈ।
ਉਸ ਨੂੰ ਲੋੜਵੰਦਾਂ ਦੇ ਭਲੇ ਲਈ ਅਤੇ ਧਰਮ ਦੇ ਕਾਰਜਾਂ ਵਾਸਤੇ ਆਪਣੀ ਕਮਾਈ ਦਾ
ਦਸਵੰਧ ਕਢਣ ਵੇਲੇ ਕਦੇ ਮਨ ਵਿਚ ਖਿਆਲ ਨਾ ਆਵੇਦਸਵਾਂ ਹਿੱਸਾ ਜ਼ਰੂਰ ਕਢਣਾ ਹੈ। ਸਿੱਖ ਨੇ ਕਦੇ ਵੀ ਕਮਾਈ ਦਾ ਦਸਵਾਂ ਹਿੱਸਾ ਆਪਣਾ ਨਹੀਂ ਸਮਝਣਾਂ। ਉਸ ਨੂੰ ਗੁਰੂ ਸਾਹਿਬ ਜੀ ਦਾ ਸਮਝਣਾ ਹੈ।
ਕਦੇ ਸਿੰਖ ਦੇ ਮਨ ਵਿਚ ਖਿਆਲ ਨਾ ਆਵੇ ਕਿ ਮੈਂ ਇਹ ਦਿੱਤਾ ਹੈ। ਕਿਉਂਕਿ ਇਹ ਗੁਰੂ ਦੀ ਮਾਇਆ ਹੈ
ਸਿੱਖ ਨੂੰ ਅੰਨ, ਕਪੜਾ ਜਾਂ ਹੋਰ ਚੀਜ਼ਾਂ ਦਾ ਹਿੱਸਾ ਪਾ ਸਕਦਾ ਹੈ।
ਅੱਜ ਕੱਲ ਇਕ ਗੱਲ ਹੋਰ ਚਲੀ ਹੈ ਬਹੁਤ ਜੱਲਦੀ ਜੋ ਸੁੰਹ ਚੁੱਕੇ ਉਸ ਤੇ ਇਤਬਾਰ ਨਹੀ ਕਰਨਾ ਹੈ। ਸੱਚਾ ਸਿੱਖ ਕਦੇ ਸੁੰਹ ਨਹੀਂ ਚੁੱਕਦਾ।ਉਹ ਆਪਣੇ ਬਚਨਾਂ ਨੂੰ ਪੂਰਾ ਕਰਦਾ ਹੈ।
ਜੋ ਵਿਅਕਤੀ ਹਰ ਗੱਲ ਤੇ ਸੁੰਹ ਖਾਵੇ ਉਸ ਤੋਂ ਦੂਰੀ ਬਣਾ ਕੇ ਰੱਖੋਂ।
ਸੱਚਾ ਸਿੱਖ ਪਰ ਕਦੇ ਵੀ ਕਿਸੇ ਦੀ ਝੂਠੀ ਗਵਾਹੀ ਵੀ ਨਹੀਂ ਭਰਦਾ। ਹਮੇਸ਼ਾ ਸੱਚ ਤੇ ਪਹਿਰਾ ਦਿੰਦਾ ਹੈ।
ਉਸ ਤੇ ਅਕਾਲ ਪੁਰਖ ਮਿਹਰਵਾਨ ਰਹਿੰਦਾ ਹੈ।
ਇਸ ਤਰ੍ਹਾਂ ਸਭ ਨੂੰ ਆਪਣਾ ਦਸਵੰਧ ਕਢਣ ਦੀ ਲੋੜ ਹੈ।
ਖਾਲਸੇ ਨੇ ਧਰਮ ਦੇ ਨਾਲ ਬਾਕੀ ਵੀ ਚੀਜ਼ਾਂ ਵਿੱਚ ਪੂਰੇ ਬਣਕੇ ਰਹਿਣਾ ਹੈ।
ਦੁਨੀਆਂ ਦੇ ਗਿਆਨ ਵਾਸਤੇ ਰਾਜ ਨੀਤੀ ਵੀ ਪੜ੍ਹਣੀ ਚਾਹੀਦੀ ਹੈ। ਸਿੱਖਾਂ ਨੂੰ ਬਹੁਤ ਜ਼ਰੂਰੀ ਹੈ।ਉਹ ਰਾਜ ਨੀਤੀ ਵੀ ਪੜ੍ਹੇ ਤੇ ਸਭ ਚੀਜ਼ਾਂ ਵਿੱਚ ਹਿੱਸਾਂ ਲਵੇ ਤੇ ਦਸਵੰਧ ਦਾ ਵੀ ਤਾ ਹੀ ਪਤਾ ਲਗੇਗਾ ਜਦੋਂ ਉਹ ਪੜ੍ਹਾਈ ਕਰਨ ਨਾਲ ਸਮਝੇਗਾ

ਸੁਰਜੀਤ ਸਾੰਰਗ