ਰੋਪੜ, 30 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹੇ ਵਿੱਚ ਸਮਾਜ ਸੇਵਾ ਦੇ ਕਾਰਜਾਂ ਵਿੱਚ ਹਮੇਸ਼ਾ ਅੱਗੇ ਰਹਿਣ ਵਾਲ਼ੇ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਰੋਪੜ ਦੇ ਨੌਜਵਾਨਾਂ ਵੱਲੋਂ ਬਘੇਲ ਸਿੰਘ ਐਮ.ਡੀ. ਆਰ.ਪੀ.ਬੀ. ਗਰੁੱਪ ਦੇ ਸਹਿਯੋਗ ਨਾਲ਼ 10ਵਾਂ ਖੂਨਦਾਨ ਕੈਂਪ 30 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਗੋਬਿੰਦ ਵੈਲੀ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਬਾਰੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਓਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਅਲਫਾ ਬਲੱਡ ਸੈਂਟਰ ਡਾ. ਸੁਰਜੀਤ ਸਿੰਘ ਹਸਪਤਾਲ ਰੂਪਨਗਰ ਦੀ ਟੀਮ ਵਿਸ਼ੇਸ਼ ਤੌਰ ‘ਤੇ ਆਪਣੀਆਂ ਸੇਵਾਵਾਂ ਦੇਵੇਗੀ। ਇਸ ਮੌਕੇ ਕਲੱਬ ਮੈਂਬਰ ਨਿਰੰਜਨ ਸਿੰਘ, ਸਰਬਜੀਤ ਸਿੰਘ, ਅਮਨੀਤ ਸਿੰਘ, ਬਲਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਜੇ.ਈ. ,ਪਰਮਜੀਤ ਸਿੰਘ, ਰੁਪਿੰਦਰ ਸਿੰਘ, ਜਸਬੀਰ ਸਿੰਘ, ਗਗਨਪ੍ਰੀਤ ਸਿੰਘ, ਹਰਜੋਤ ਸਿੰਘ, ਹਾਜਰ ਸਨ।
Leave a Comment
Your email address will not be published. Required fields are marked with *