ਨਵਾਂ ਸ਼ਹਿਰ 28 ਨਵੰਬਰ ( ਵਰਲਡ ਪੰਜਾਬੀ ਟਾਈਮਜ )
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸੱਤ ਪਾਲ ਸਾਹਲੋਂ ਦੀ ਪ੍ਰਧਾਨਗੀ ਹੇਠ ਕੁਲਾਮ ਰੋਡ ਨਵਾਂ ਸ਼ਹਿਰ ਵਿਖੇ ਹੋਈ ਜਿਸ ਵਿੱਚ ਨਵਾਂ ਸ਼ਹਿਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਉਣ ਦਾ ਫੈਸਲਾ ਲਿਆ ਗਿਆ। ਇਹ ਸੰਤ ਸੰਮੇਲਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ 19 ਦਸੰਬਰ 2023 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਕਰਵਾਇਆ ਜਾਵੇਗਾ। ਇਸ ਸੰਮੇਲਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਇਸ ਸੰਤ ਸੰਮੇਲਨ ਵਿੱਚ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਤੋਂ ਇਲਾਵਾ ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਪਠਾਨਕੋਟ, ਸ਼੍ਰੀ 108 ਸੰਤ ਕ੍ਰਿਸ਼ਨ ਨਾਥ ਜੀ ਚਹੇੜੂ, ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਸੰਗਤ ਪੁਰ, ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ, ਸ਼੍ਰੀ 108 ਸੰਤ ਸੁਖਵਿੰਦਰ ਦਾਸ ਜੀ ਢੱਡੇ, ਸ਼੍ਰੀ 108 ਸੰਤ ਲੇਖ ਰਾਜ ਜੀ ਨੂਰਪੁਰ ਤੇ ਸਾਈਂ ਬਾਬਾ ਪੱਪਲ ਸ਼ਾਹ ਜੀ ਆਦਿ ਸੰਤ ਮਹਾਂਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਗਿਆਨੀ ਗੁਰਦੀਪ ਸਿੰਘ ਉੜਾਪੜ੍ਹ ਦਾ ਢਾਡੀ ਜੱਥਾ ਗੁਰੂ ਜੱਸ ਗਾਇਨ ਕਰਨਗੇ। ਇਸ ਮੌਕੇ ਤੇ ਮੈਡੀਕਲ ਕੈਂਪ ਵੀ ਲਗਵਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਤੇ ਸਰਵਸ਼੍ਰੀ ਸੱਤ ਪਾਲ ਸਾਹਲੋਂ ਪ੍ਰਧਾਨ, ਪਰਮਜੀਤ ਮਹਾਲੋਂ, ਜੋਗਿੰਦਰ ਸਿੰਘ ਮੈਂਗੜਾ, ਐਡਵੋਕੇਟ ਰੇਸ਼ਮ ਸਿੰਘ, ਹਰਮੇਸ਼ ਥਾਂਦੀਆਂ, ਮਿਸਤਰੀ ਦਰਸ਼ਨ ਰਾਮ ਪੱਲੀ, ਡਾ.ਗੁਰਨਾਮ ਚਾਹਲਾਂ, ਗੁਰਪ੍ਰੀਤ ਸਾਧਪੁਰੀ, ਦਵਿੰਦਰ ਸਿੰਘ ਸਕੋਹਪੁਰ, ਰਾਮ ਆਸਰਾ ਨਵਾਂ ਸ਼ਹਿਰ, ਹਰਮੇਸ਼ ਮੇਸ਼ੀ ਨਵਾਂ ਸ਼ਹਿਰ, ਰਮੇਸ਼ ਲਾਲ ਆਦਿ ਹਾਜ਼ਰ ਸਨ।