ਕੋਟਕਪੂਰਾ, 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਸੜਕ ‘ਤੇ ਸਥਿਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਾ ਬਲੂਮਿੰਗਡੇਲ ਸਕੂਲ (ਸੀ.ਆਈ.ਸੀ.ਈ. ਨਵੀਂ ਦਿੱਲੀ) ਵਿੱਚ’ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰਨ ਦੀ ਉਮਰ ਸੀਮਾ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜਾਂ ਨਹੀਂ ਅਤੇ ਖੇਡਾਂ ‘ਤੇ ਸਮਾਂ ਬਿਤਾਉਣ ਨਾਲ ਅਕਾਦਮਿਕ ਸਮਾਂ ਘੱਟ ਜਾਂਦਾ ਹੈ ਅਤੇ ਇਸ ਨਾਲ਼ ਅਕਾਦਮਿਕ ਨਤੀਜਾ ਮਾੜਾ ਆਉਂਦਾ ਹੈ ਜਾਂ ਨਹੀਂ ਵਿਸ਼ੇ ‘ਤੇ ਇੱਕ ਵਾਦ ਵਿਵਾਦ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹੋ ਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਅਤੇ ਸਮੁੱਚੀ ਸ਼ਖਸੀਅਤ ਤੇ ਵਿਕਾਸ ਲਈ ਇਕ ਸ਼ਲਾਘਾਯੋਗ ਉਪਰਾਲਾ ਹੁੰਦਾ ਹੈ। ਦਾ ਬਲੂਮਿੰਗਡੇਲ ਸਕੂਲ ਦਾ ਹਮੇਸ਼ਾ ਹੀ ਇੱਕੋ ਸੁਪਨਾ ਰਿਹਾ ਹੈ ਕਿ ਉਹ ਵਿਦਿਆਰਥੀਆਂ ਵਿੱਚ ਸਭ ਤੋਂ ਵਧੀਆ ਆਤਮ ਵਿਸ਼ਵਾਸ ਪੈਦਾ ਕਰ ਸਕਣ। ਇਸ ਸੋਚ ਨੂੰ ਅੱਗੇ ਤੋਰਦਿਆਂ ਹੀ ਦਾ ਬਲੂਮਿੰਗਡੇਲ ਸਕੂਲ ਦੇ ਵਿਹੜੇ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਬਹਿਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਵਾਦ ਵਾਦ ਮੁਕਾਬਲਿਆਂ ਦਾ ਮੁੱਖ ਉਦੇਸ ਵਿਦਿਆਰਥੀਆਂ ਦੇ ਜਨਤਕ ਬੋਲਣ ਦੇ ਹੁਨਰ ਨੂੰ ਨਿਖਾਰਨਾ ਅਤੇ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰਭਾਵਸ਼ਾਲੀ ਬੋਲਣ ਦੀ ਸਿੱਖਿਆ ਦੇਣਾ ਹੈ। ਇਹ ਸਾਰਾ ਪ੍ਰੋਗਰਾਮ ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਦੀ ਅਗਵਾਈ ਹੇਠ ਬਖੂਬੀ ਢੰਗ ਨਾਲ ਕਰਵਾਇਆ ਗਿਆ।ਉਹਨਾਂ ਦੱਸਿਆ ਕਿ ਅਜਿਹੇ ਵਾਦ-ਵਿਵਾਦ ਪ੍ਰੋਗਰਾਮ ਬੱਚਿਆਂ ਦੀ ਤਰਕਸ਼ਕਤੀ ਨੂੰ ਵਧਾਵਾ ਦਿੰਦੇ ਹਨ ਅਤੇ ਇਹਨਾਂ ਨਾਲ ਕਲਪਨਾ ਸ਼ਕਤੀ ਵਧਦੀ ਹੈ। ਇਸ ਸਮੇਂ ਪ੍ਰਿੰਸੀਪਲ ਟੁਰਨਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਦੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਸਾਨੂੰ ਕਿਸੇ ਵੀ ਕਿਸਮ ਦੀ ਪਜੀਸ਼ਨ ਨਾ ਮਿਲਣ ਤੇ ਹੌਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਅੱਗੋਂ ਬੇਹਤਰ ਢੰਗ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਖੁਦ ਨੂੰ ਤਿਆਰ ਕਰਨਾ ਚਾਹੀਦਾ ਹੈ।
Leave a Comment
Your email address will not be published. Required fields are marked with *