ਆਓ ਇਸ ਵਾਰ ਦੀਵਾਲੀ
ਕੁਝ ਇਸ ਤਰ੍ਹਾਂ ਮਨਾਈਏ।
ਕੁਝ ਹਨੇਰੀ ਝੋਂਪੜੀਆਂ
ਰੋਸ਼ਨੀ ਨਾਲ ਜਗਮਗਾਇਏ।
ਬੁਝੇ ਹੋਏ ਹੋਣ ਦਿਲ ਜਿਹੜੇ
ਉਹਨਾਂ ਵਿੱਚ ਆਸ ਜਗਾਈਏ।
ਹਨੇਰਾ ਹੋਵੇ ਜਿਸ ਸੋਚ ਵਿੱਚ
ਗਿਆਨ ਦਾ ਦੀਵਾ ਜਲਾਈਏ।
ਤਰਸਦੇ ਹੋਣ ਗਰੀਬ ਦੇ ਬੱਚੇ
ਉਹਨਾਂ ਨੂੰ ਫੁੱਲਝੜੀਆਂ ਦਿਵਾਈਏ।
ਠੰਡ ਤੋਂ ਕੰਬਦਾ ਹੋਵੇ ਜਿਹੜਾ ਗਰੀਬ
ਉਸ ਵਿਚਾਰੇ ਨੂੰ ਰਜਾਈ ਦਿਲਵਾਈਏ।
ਕੰਮ ਕਰਨ ਆਉਂਦੀ ਹੋਵੇ ਨੌਕਰਾਣੀ
ਮਿਠਾਈ ਉਸਦੀ ਝੋਲੀ ਪਾਈਏ।
ਬਿਮਾਰ ਪਿਆ ਹੋਵੇ ਕੋਈ ਬੇਸਹਾਰਾ
ਉਸ ਦਾ ਅਸੀਂ ਇਲਾਜ ਕਰਾਈਏ।
ਰੋਸ਼ਨੀ ਦਾ ਤਿਉਹਾਰ ਹੈ ਇਹ ਦਿਵਾਲੀ
ਬੁਝੇ ਚਿਹਰੇ ਤੇ ਨੂਰ ਲਿਆਈਏ।
ਮਿਟਾ ਕੇ ਗਰੀਬ ਅਮੀਰ ਦਾ ਫਰਕ
ਇੱਕ ਦੂਜੇ ਨੂੰ ਗੱਲ ਨਾਲ ਲਾਈਏ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)