ਦਿਸ਼ਾ-ਕਰੀਅਰ ਕਾਉਂਸਲਿੰਗ* ਐਲ.ਪੀ.ਯੂ. ਦੀ ਇੱਕ ਸਮਾਜਿਕ ਪਹਿਲਕਦਮੀ ਹੈ, ਜੋ ਵਿਕਾਸ ਅਤੇ ਵਾਧੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ : ਕਲਸੀ
ਕੋਟਕਪੂਰਾ, 8 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਰੀਅਰ ਕਾਉਂਸਲਿੰਗ ਜਾਂ ਕਿੱਤਾਮੁਖੀ ਦੀ ਅਗਵਾਈ ਇੱਕ ਅਜਿਹੀ ਪ੍ਰਕਿਰਿਆ ਹੈ, ਜੋ ਭਵਿੱਖ ਵਿੱਚ ਕਰੀਅਰ, ਵਿੱਦਿਅਕ ਅਤੇ ਜੀਵਨ ਦੇ ਫੈਸਲੇ ਲੈਣ ’ਚ ਸਾਡੀ ਮੱਦਦ ਕਰਦੀ ਹੈ। ਜੇਕਰ ਤੁਸੀਂ ਕਿੱਤੇ ਅਤੇ ਐਜੂਕੇਸ਼ਨ ਨਾਲ ਸਬੰਧਤ ਕੋਈ ਫੈਸਲਾ ਲੈਂਦੇ ਹੋ ਤਾਂ ਉਸ ਫੈਸਲੇ ਨੂੰ ਸਮਝਣ ਲਈ, ਨੈਵੀਗੇਟ ਕਰਨ ਲਈ ਕਰੀਅਰ ਕਾਉਂਸਲਿੰਗ ਅਹਿਮ ਰੋਲ ਅਦਾ ਕਰਦੀ ਹੈ। ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਭਵਿੱਖ ’ਚ ਲਏ ਜਾਣ ਵਾਲੇ ਫੈਸਲਿਆਂ ਪ੍ਰਤੀ ਪ੍ਰਪੱਖਤਾ ਪੈਦਾ ਕਰਨ ਲਈ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਲੋਂ *ਦਿਸ਼ਾ ਕਰੀਅਰ ਕਾਉਂਸਲਿੰਗ* ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਮਹੱਤਤਾ ਨੂੰ ਦਰਸਾਉਣ ਲਈ ਅੰਮਿ੍ਰਤਪਾਲ ਕਲਸੀ ਨੇ ਸੀਨੀਅਰ ਆਫ਼ੀਸਰ ਆਫ਼ ਡਿਪਾਰਟਮੈਂਟ ਆਫ਼ ਕਰੀਅਰ ਗਾਈਡੈਂਸ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਅਤੇ ਸੌਰਭ ਸ਼ਰਮਾ, ਚੈਨਲ ਮੈਨੇਜਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੇ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਰੁਣ ਨੱਯਰ ਵੀ ਸ਼ਾਮਿਲ ਹੋਏ ਜਿਹੜੇ ਕਿ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਝੁਕਾਵਾਂ ’ਤੇ ਰਿਸਰਚ ਅਤੇ ਸਰਵੇ ਕਰਨ ਲਈ ਪਹੁੰਚੇ। ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੇ ਗੁਲਦਸਤੇ ਭੇਟ ਕਰਦੇ ਹੋਏ ਪਿਆਰ ਭਰੇ ਸ਼ਬਦਾਂ ਨਾਲ ਪਹੁੰਚੇ ਹੋਏ ਵਿਦਵਾਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦਾ ਆਗਾਜ ਕਰਦਿਆਂ ਅੰਮਿ੍ਰਤਪਾਲ ਕਲਸੀ ਨੇ ਦੱਸਿਆ ਕਿ *ਦਿਸ਼ਾ-ਕਰੀਅਰ ਕਾਉਂਸਲਿੰਗ* ਐਲ.ਪੀ.ਯੂ. ਦੀ ਇੱਕ ਸਮਾਜਿਕ ਪਹਿਲਕਦਮੀ ਹੈ, ਜੋ ਵੱਖ-ਵੱਖ ਸਕੂਲਾਂ, ਕਾਲਜਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਪ੍ਰਸਾਸ਼ਕਾਂ, ਸਟਾਫ ਆਦਿ ਸਮੇਤ ਸਿੱਖਿਆ ਦੇ ਸਾਰੇ ਹਿੱਸੇਦਾਰਾਂ ਦੇ ਵਿਕਾਸ ਅਤੇ ਵਾਧੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ। ਇਸ ਪ੍ਰਣਾਲੀ ਦਾ ਮਕਸਦ ਸਭ ਤੋਂ ਵੱਧ ਸਿੱਖਿਅਤ ਸਲਾਹਕਾਰਾਂ ਅਤੇ ਮਾਹਰਾਂ ਦੇ ਸਹਿਯੋਗ ਨਾਲ ਸਿੱਖਿਆ ਖੇਤਰ ਦੀ ਬਦਲਦੀ ਪ੍ਰਣਾਲੀ ਬਾਰੇ ਆਪਣੇ ਤਜਰਬੇ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਦੇ ਨਾਲ-ਨਾਲ ਸਕੂਲਾਂ ਨੂੰ ਸਮਰਥਨ ਅਤੇ ਮਾਰਗ ਦਰਸ਼ਨ ਕਰਨਾ ਹੈ ਅਤੇ ਉਹਨਾਂ ਨੂੰ ਅਨੁਕੂਲ ਬਣਾਉਣ ’ਚ ਮੱਦਦ ਕਰਨਾ ਹੈ। ‘ਦਿਸ਼ਾ’ ਵਿਦਿਆਰਥੀਆਂ ਨੂੰ ਉਨਾਂ ਦੇ ਨਿਰਧਾਰਿਤ ਕਰੀਅਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਨਾਂ ਦੇ ਸਲਾਹਕਾਰਾਂ, ਅਧਿਆਪਕਾਂ, ਮਾਪਿਆਂ ਆਦਿ ਨੂੰ ਅਪਗ੍ਰੇਡ ਕਰਨ ਦਾ ਰਸਤਾ ਦਿਖਾ ਕੇ ਉਨਾਂ ਦੀਆਂ ਦੁਬਿਧਾਵਾਂ ਨੂੰ ਦੂਰ ਕਰਨ ਤੋਂ ਲੈ ਕੇ, ਹਰੇਕ ਵਿਅਕਤੀ ਦੇ ਸਸਕਤੀਕਰਨ ਲਈ ਕੰਮ ਕਰਦੀ ਹੈ ਹੋਰ ਤਾਂ ਹੋਰ, ਜੀਵਨ ਦੀ ਹਰ ਰਫਤਾਰ ’ਚ ਵੱਧ ਰਹੀ ਪ੍ਰਤੀਯੋਗਤਾ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਦੇ ਚਲਦੇ ਇਹ ਪ੍ਰਣਾਲੀ ਕਿਸੇ ਵਿਅਕਤੀ ਨੂੰ ਆਪਣੇ ਕੈਰੀਅਰ ਅਤੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਫੈਸਲੇ ਲੈਣ ’ਚ ਮੱਦਦ ਕਰਨ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਹੈ, ਇਸ ਦੌਰਾਨ ਬੱਚਿਆਂ ਨੇ ਆਏ ਹੋਏ ਵਿਦਵਾਨਾਂ ਨਾਲ਼ ਭਵਿੱਖ ’ਚ ਅਪਣਾਏ ਜਾਣ ਵਾਲੇ ਲਾਹੇਵੰਦ ਕਿੱਤਿਆਂ ਪ੍ਰਤੀ ਵਿਚਾਰ-ਵਟਾਂਦਰਾ ਵੀ ਕੀਤਾ ਜਿੱਥੇ ਪਿ੍ਰੰਸੀਪਲ ਧਵਨ ਕੁਮਾਰ ਵੱਲੋਂ ਇਸ ਪ੍ਰੋਗਰਾਮ ਦੀ ਸਮਾਪਤੀ ’ਤੇ ਹਲੀਮੀ ਭਰੇ ਸ਼ਬਦਾਂ ਨਾਲ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਮਾਪਿਆਂ ਵਲੋਂ ਵਿਚਾਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੀ ਰਹਿਨੁਮਾਈ ਲਈ ਅਤੇ ਭਵਿੱਖ ’ਚ ਸਹੀ ਫੈਸਲੇ ਲੈਣ ਲਈ ਅਜਿਹੇ ਪ੍ਰੋਗਰਾਮ ਦਾ ਆਯੋਜਨ ਕਰਨਾ ਇੱਕ ਬਹੁਤ ਹੀ ਵਧੀਆ ਪਹਿਲਕਦਮੀ ਹੈ।
Leave a Comment
Your email address will not be published. Required fields are marked with *