ਤਰਨਤਾਰਨ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨ ਹੇਠ ਬਾਬਾ ਕਾਹਨ ਸਿੰਘ ਜੀ ਦੇ ਸਥਾਨਾਂ ਤੇ ਪਿੰਡ ਪਿੱਦੀ ਵਿਖੇ ਹੋਈ। ਜਿਸ ਵਿੱਚ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬਿੰਦਰਜੀਤ ਸਿੰਘ ਕੰਗ, ਜਰਨੈਲ ਸਿੰਘ ਨੂਰਦੀ ,ਫਤਿਹ ਸਿੰਘ ਪਿੱਦੀ, ਨੇ ਸੋਗ ਮਤਾ ਪਾਉਂਦਿਆਂ ਜਿਲ੍ਹਾ ਆਗੂ ਰੇਸਮ ਸਿੰਘ ਘੁਰਕਵਿੰਡ ਦੇ ਪਿਤਾ ਜੀ (ਬਾਪੂ ਜੋਗਿੰਦਰ ਸਿੰਘ ਜੀ) ਦੇ ਅਕਾਲ ਚਲਾਣੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣਾ ਦਾ ਬਲ ਬਖਸ਼ਣ ।ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ,ਰਣਜੋਧ ਸਿੰਘ ਗੱਗੋਬੂਆ, ਧੰਨਾ ਸਿੰਘ ਲਾਲੂਘੁੰਮਣ ਨੇ ਦੱਸਿਆ ਕਿ ਜੋ ਦੂਜਾ ਦਿੱਲੀ ਵਿਖੇ ਮੋਰਚਾ ਲੱਗ ਰਿਹਾ ਹੈ,ਉਹ ਸਮੇਂ ਦੀ ਜ਼ਰੂਰਤ ਬਣ ਚੁੱਕਾ ਹੈ। ਕਿਉਂਕਿ ਸਰਕਾਰ ਵੱਲੋਂ ਛੋਟਾ ਵਪਾਰੀ, ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟਾ ਟਰਾਂਸਪੋਰਟ ਨੂੰ ਖ਼ਤਮ ਕਰਨ ਲਈ ਨਵੇਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ।ਕਿਸਾਨ ਆਗੂਆਂ ਨੇ ਹਰ ਵਰਗ ਨੂੰ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਬੱਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਤੇ ਹੁਣ ਵਾਰੀ ਸਰਕਾਰੀ ਮੁਲਾਜ਼ਮਾਂ ਦੀ ਹੈ।
ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਕੇ ਠੇਕੇਦਾਰੀ ਸਿਸਟਮ ਲਾਗੂ ਕੀਤੀ ਜਾ ਰਿਹਾ ਹੈ, ਕਿਸਾਨਾਂ ਦੀ ਐਮ ਐਸ ਪੀ ਬੰਦ ਕਰਨ ਦੀਆ ਚਾਲਾਂ ,ਜ਼ਮੀਨਾਂ ਸਸਤੇ ਭਾਅ ਉਦਯੋਗਿਕ ਘਰਾਣਿਆਂ ਨੂੰ ਵੇਚਣ ਦੀ ਯੋਜਨਾ , ਮਜ਼ਦੂਰਾਂ ਦੇ ਕੰਮ ਦੇ ਘੰਟੇ 12 ਘੰਟੇ ਕਰਨੇ , ਮਜ਼ਦੂਰਾਂ ਨੂੰ ਦਿਹਾੜੀ ਕੰਪਨੀਆਂ ਆਪਣੀ ਮਰਜੀ ਅਨੁਸਾਰ ਦੇਣਗੀਆਂ ਜੇ ਮਜ਼ਦੂਰ(ਧਰਨਾ ਹੜਤਾਲ) ਵਿਰੋਧ ਕਰੇਗਾ ਤਾ ਨੌਕਰੀ ਤੋ ਛੁੱਟੀ ਤੇ ਜੇਲ੍ਹ(ਕਾਨੂੰਨਾਂ ਚ ਸੋਧ ਹੋ ਚੁੱਕੀ ਹੈ),
ਫੌਜੀਆ ਲਈ ਅਗਨੀ ਪੱਥ ਠੇਕੇਦਾਰੀ ਸਿਸਟਮ ਲਾਗੂ ਹੋ ਚੁੱਕਾ ਹੈ।
ਡਰਾਈਵਰੀ ਕਨੂੰਨ ਨਾਲ ਇਕੱਲੇ ਟਰੱਕ ਡਰਾਈਵਰ ਨਹੀ ਰਗੜੇ ਜਾਣਗੇ ,ਕਾਰਾਂ ਗੱਡੀਆ ਵਾਲਿਆ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।ਮੌਕੇ ਬੋਲਦੇ ਆਗੂਆਂ ਨੇ ਦਿੱਲੀ ਅੰਦੋਲਨ ਦੀ ਅਹਿਮੀਅਤ ਅਤੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਓਹਨਾ ਕਿਹਾ ਕਿ ਅੱਜ ਕਿਸਾਨ ਅਤੇ ਮਜ਼ਦੂਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ। ਕਿਉ ਕਿ ਅੱਜ ਸੰਘਰਸ਼ ਓਸ ਮੋੜ ਤੇ ਹੈ। ਜ਼ੋ ਇਹਨਾਂ ਦਾ ਭਵਿੱਖ ਤਹਿ ਕਰੇਗਾ। ਓਹਨਾ ਕਿਹਾ ਕਿ ਦਿੱਲੀ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਵਾ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਲਾਗੂ ਕਰਵਾਉਣਾ, ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣਾ, ਜਮੀਨ ਐਕਵਾਇਰ ਕਰਨ ਸਬੰਧੀ ਕਨੂੰਨ 2013 ਵਾਲੇ ਸਰੂਪ ਵਿੱਚ ਲਾਗੂ ਹੋਵੇ, ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਕਰਦੇ ਹੋਏ ਦੋਸ਼ੀਆ ਨੂੰ ਸਜ਼ਾ ਕਰਵਾਉਣਾ, ਕਿਸਾਨ ਮਜਦੂਰ ਦੀ ਪੈਨਸ਼ਨ ਸਕੀਮ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਹੋਵੇ,2022ਬਿਜਲੀ ਸੋਧ ਐਕਟ ਰੱਦ ਕੀਤਾ ਜਾਵੇ, ਪ੍ਰਦੂਸ਼ਣ ਐਕਟ ਵਿੱਚੋ ਕਿਸਾਨ ਨੂੰ ਬਾਹਰ ਕੀਤਾ ਜਾਵੇ,ਆਦਿਵਾਸੀਆਂ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ, ਗੰਨਾ ਉਤਪਾਦਕਾਂ ਦੀਆਂ ਮੰਗਾਂ ਹੱਲ ਕਰਵਾਉਣਾ ਹੈ ।ਇਸ ਮੌਕੇ ਸਲਵਿੰਦਰ ਸਿੰਘ ਜੀਉਬਾਲਾ, ਪਰਮਜੀਤ ਸਿੰਘ ਛੀਨਾ, ਬਲਜੀਤ ਸਿੰਘ ਝਬਾਲ, ਮਨਜਿੰਦਰ ਸਿੰਘ ਗੋਹਲਵੜ, ਭਗਵਾਨ ਸਿੰਘ ਸੰਘਰ, ਮੁਖਤਾਰ ਸਿੰਘ ਬਿਹਾਰੀਪੁਰ, ਅਜੀਤ ਸਿੰਘ ਚੰਬਾ, ਕੁਲਦੀਪ ਸਿੰਘ ਵੇਈਪੂਈ, ਗਿਆਨ ਸਿੰਘ ਚੋਹਲਾ ਸਾਹਿਬ, ਸੁਖਵਿੰਦਰ ਸਿੰਘ ਦੁੱਗਲਵਾਲਾ, ਗੁਰਭੇਜ ਸਿੰਘ ਧਾਰੀਵਾਲ, ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ, ਨਿਰੰਜਣ ਸਿੰਘ ਬਰਗਾੜੀ, ਸੁਖਵਿੰਦਰ ਸਿੰਘ ਡਾਲੇਕੇ ਆਦਿ ਆਗੂ ਹਾਜ਼ਰ ਸਨ
Leave a Comment
Your email address will not be published. Required fields are marked with *