![](https://i0.wp.com/worldpunjabitimes.com/wp-content/uploads/2023/10/IMG-20231022-WA0030.jpg?resize=640%2C323&ssl=1)
ਸ੍ਰੀਮਤੀ ਸੁਨੀਤਾ ਰਾਣੀ, ਸਿੱਖਿਆ ਜਗਤ ਦਾ ਚਮਕ ਦਾ ਸਿਤਾਰਾ : ਏਕਮਜੀਤ ਸੋਹਲ
ਚੰਡੀਗੜ੍ਹ, 20 ਅਕਤੂਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ) ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ, ਮਾਨਸਾ ਦੀ ਅਧਿਆਪਕਾ ਸ੍ਰੀਮਤੀ ਸੁਨੀਤਾ ਰਾਣੀ ਨੂੰ ਪੀ. ਐਸ. ਯੂ.ਵੱਲੋਂ ਸਰਬੋਤਮ ਅਧਿਆਪਕਾ ਦਾ ਸਨਮਾਨ ਦਿੱਤਾ ਗਿਆ। ਪ੍ਰਾਈਵੇਟ ਸਕੂਲ ਯੂਨੀਅਨ (ਪੀ. ਐੱਸ. ਯੂ.) ਵੱਲੋਂ ਇਹ ਅਧਿਆਪਕ ਸਨਮਾਨ ਸਮਾਰੋਹ, 2023 ਅਲਪਾਈਨ ਪਬਲਿਕ ਸਕੂਲ, ਵਿੱਚ ਰੱਖਿਆ ਗਿਆ ਸੀ ।
ਇਸ ਸਮਾਰੋਹ ਵਿੱਚ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਨੇ ਕਿਹਾ ਕਿ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ, ਕਿ ਦਿ ਰੌਇਲ ਗਲੋਬਲ ਸਕੂਲ ਦੀ ਅਧਿਆਪਕ ਦੀ ਇਸ ਸਨਮਾਨ ਲਈ ਚੋਣ ਹੋਈ ਹੈ।ਸਕੂਲ ਦੇ ਚੇਅਰਮੈਨ ਏਕਮਜੀਤ ਸੋਹਲ ਨੇ ਅਧਿਆਪਕਾ ਸ੍ਰੀਮਤੀ ਸੁਨੀਤਾ ਰਾਣੀ ਅਤੇ ਸਮੂਹ ਸਟਾਫ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸ੍ਰੀਮਤੀ ਸੁਨੀਤਾ ਰਾਣੀ ਸਿੱਖਿਆ ਜਗਤ ਦਾ ਚਮਕਦਾ ਸਿਤਾਰਾ ਹੈ। ਇਹੋ ਜਿਹੇ ਹੋਣਹਾਰ ਪ੍ਰਿੰਸੀਪਲ ਅਤੇ ਅਧਿਆਪਕਾਂ ‘ਤੇ ਸਕੂਲ ਨੂੰ ਮਾਣ ਹੈ ਜੋ ਸਕੂਲ ਦੀ ਤਰੱਕੀ ਲਈ ਸਦਾ ਮਿਹਨਤ ਕਰਦੇ ਹਨ।
Leave a Comment
Your email address will not be published. Required fields are marked with *