‘ਗਰੀਨ ਦਿਵਾਲੀ ਵੇਲੇ ਦੀ ਲੋੜ’ : ਏਕਮਜੀਤ ਸੋਹਲ
ਚੰਡੀਗੜ੍ਹ, 11 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ,
ਮਾਨਸਾ ਵਿਖੇ ਗਰੀਨ ਦਿਵਾਲੀ ਮਨਾਈ ਗਈ। ਸਵੇਰ ਦੀ ਸਭਾ ਵੇਲੇ ਬੱਚਿਆਂ ਨੂੰ ਗਰੀਨ ਅਤੇ ਸਵੱਛ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ, ਜਿਸ ਵਿੱਚ ਬੱਚਿਆਂ ਨੂੰ ਪਟਾਕੇ ਨਾ ਚਲਾ ਕੇ ਵਾਤਾਵਰਨ ਨੂੰ ਦੂਸ਼ਿਤ ਨਾ ਕਰਨ ਅਤੇ ਦਿਵਾਲੀ ਦਾ ਤਿਉਹਾਰ ਭਾਈਚਾਰਕ ਸਾਂਝ ਨਾਲ ਮਿਲ ਕੇ ਮਨਾਉਣ ਲਈ ਪ੍ਰੇਰਿਆ ਗਿਆ। ਬੱਚਿਆਂ ਦੇ ਰੰਗੋਲੀ ਮੇਕਿੰਗ , ਕਾਰਡ ਮੇਕਿੰਗ, ਪੇਟਿੰਗ ਅਤੇ ਦੀਵਾ ਸਜ਼ਾਵਟ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਡਾਂਸ, ਭਾਸ਼ਣ,ਅਤੇ ਸੱਕਿਟ ਦੀ ਪੇਸ਼ਕਾਰੀ ਕੀਤੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੇ ਜਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਛੋਟੀ ਉੱਮਰ ਤੋਂ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਵਾਤਾਵਰਨ ਸਾਡੀ ਜਰੂਰਤ ਹੈ। ਇਸ ਨੂੰ ਬਚਾਉਣਾ ਸਾਡੀ ਅਹਿਮ ਲੋੜ ਹੈ। ਪੇੜ-ਪੌਦਿਆਂ ਨੂੰ ਬਚਾਉਣਾ ਅਤੇ ਲਗਾਉਣਾ ਸਾਡੀ ਛੋਟੀ ਉਮਰ ਤੋਂ ਆਦਤ ਹੋਣੀ ਚਾਹੀਦੀ ਹੈ।
ਸਕੂਲ ਚੇਅਰਮੈਨ ਏਕਮਜੀਤ ਸੋਹਲ ਨੇ ਵਿਦਿਆਰਥੀਆਂ,ਅਧਿਆਪਕਾਂ, ਸਹਾਇਕ ਸਟਾਫ਼ ਅਤੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਡਾ. ਸੁਰਜੀਤ ਸਿੰਘ ਭੱਟੀ, ਡਾ. ਰਾਜਿੰਦਰ ਸਿੰਘ ਸੋਹਲ ਏ.ਆਈ.ਜੀ ਅਤੇ ਡਾ. ਸਰਬਜੀਤ ਕੌਰ ਸੋਹਲ ਵੱਲੋਂ ਸਹਾਇਕ ਸਟਾਫ਼ ਨੂੰ ਯਾਦਗਾਰੀ ਤੋਹਫੇ ਵੀ ਦਿੱਤੇ ਗਏ।