ਚੰਡੀਗੜ੍ਹ, 21 ਜਨਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਭੀਖੀ ਮਾਨਸਾ ਵਿਖੇ ਤੀਸਰਾ ਰੌਇਲ ਸਕਾਲਰਸ਼ਿਪ ਟੈਸਟ ਲਿਆ ਗਿਆ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਿ ਰੌਇਲ ਗਲੋਬਲ ਸਕੂਲ ਵਿੱਚ ਬਹੁਤ ਸਾਰੇ ਬੱਚੇ ਸਕਾਲਰਸ਼ਿਪ ਹਾਸਿਲ ਕਰਕੇ ਪੜਾਈ ਕਰ ਰਹੇ ਹਨ ਤੇ ਆਪਣੇ ਭਵਿੱਖ ਲਈ ਇਕ ਚੰਗਾ ਸਕੂਲ ਚੁਣ ਕੇ ਅੱਗੇ ਵੱਧ ਰਹੇ ਹਨ, ਜੋ ਬੱਚਿਆਂ ਦੇ ਮਾਪੇ ਪ੍ਰਰਾਈਵੇਟ ਸਕੂਲ ਦੀ ਫੀਸ ਨਹੀਂ ਭਰ ਸਕਦੇ, ਉਹਨਾਂ ਲਈ ਇਹ ਇਕ ਬਹੁਤ ਚੰਗਾ ਉਪਰਾਲਾ ਸਕੂਲ ਵਲੋਂ ਕੀਤਾ ਗਿਆ ਹੈ, ਜਿਥੇ ਬੱਚੇ ਸਕਾਲਰਸ਼ਿਪ ਹਾਸਲ ਕਰਦੇ ਹਨ। ਅਕਾਦਮਿਕ ਸੈਸ਼ਨ 2024-25 ਲਈ ਤੀਸਰਾ ਸਕਾਲਰਸ਼ਿਪ ਟੈਸਟ ਲਿਆ ਗਿਆ, ਜਿਸ ਵਿੱਚ ਲਗਭਗ 600 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਟੈਸਟ ਲਈ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਟੈਸਟ ਦਾ ਮਕਸਦ ਬੱਚਿਆਂ ਨੂੰ ਇਕ ਚੰਗਾ ਭੱਵਿਖ ਦੇਣਾ ਤੇ ਬੱਚਿਆਂ ਨੂੰ ਚੰਗੀ ਪੜਾਈ ਦੇਣਾ ਸੀ। ਸਕੂਲ ਦੇ ਚੇਅਰਮੈਨ ਏਕਮਜੀਤ ਸੋਹਲ ਨੇ ਸਕੂਲ ਸਟਾਫ਼ ਨੂੰ ਟੈਸਟ ਦੀ ਸਫ਼ਲਤਾ ਦੀ ਵਧਾਈ ਦਿੱਤੀ।
Leave a Comment
Your email address will not be published. Required fields are marked with *