ਆਪ ਸਭ ਨੂੰ ਬੰਦੀਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਹੋਵਣ ਜੀ। ਆਉ ਇਸ ਪਵਿੱਤਰ ਤਿਉਹਾਰ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋੜਦੀ ਕਰੀਏ ਕਿ ਜਿਵੇਂ ਸਾਡੇ ਛੇਵੇਂ ਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਬੰਦੀਖਾਨਾ ਕਿਲ੍ਹੇ ਵਿੱਚੋਂ ਆਪਣੇ ਨਾਲ ਦੇ ਸਾਰੇ ਬੰਦੀ ਬਣਾਏ ਗਏ ਕੈਦੀਆਂ ਨੂੰ ਰਿਹਾਈ ਕਰਵਾ ਕੇ ਆਪਣੇ ਨਾਲ ਬਾਹਰ ਅਜ਼ਾਦ ਕਰ ਲਿਆਏ ਸਨ, ਠੀਕ ਉਸੇ ਤਰਾਂ ਗੁਰੂ ਸਾਹਿਬ ਸਾਨੂੰ ਸਾਡੇ ਵਿੱਚ ਆਏ ਮਾੜੇ ਵਿਹਾਰਾਂ ਨੂੰ ਸਾਡੇ ਸਭ ਤੋਂ ਦੂਰ ਕਰਨ ਤੇ ਸਾਨੂੰ ਸੱਚਾ ਸੁੱਚਾ ਇਮਾਨਦਾਰ ਸਮਾਜ ਦੇਵਣ ਵਿੱਚ ਸਹਾਈ ਹੋਣ। ਜਿਸ ਸਮਾਜ ਵਿੱਚ ਹਰ ਕੋਈ ਅਜ਼ਾਦ ਹੋਵੇ ਤੇ ਹਰ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਬਰਾਬਰ ਦਾ ਹੱਕ ਹੋਵੇ। ਅੱਜ ਜੋ ਸਾਡੇ ਵਿੱਚੋਂ ਸਾਡੇ ਸਮਾਜ ਵਿੱਚੋਂ ਸਬਰ, ਸੰਤੋਖ, ਇਮਾਨਦਾਰੀ, ਪਿਆਰ ਸਤਿਕਾਰ ਦੇ ਗੁਣ ਖਤਮ ਹੋਣ ਦੀ ਤਦਾਦ ਵਿੱਚ ਹਨ ਜਾਂ ਕਹਿ ਲਉ ਖਤਮ ਹੀ ਹੋ ਚੁੱਕੇ ਹਨ। ਗੁਰੂ ਸਾਹਿਬ ਇਹਨਾਂ ਗੁਣਾਂ ਨਾਲ ਭਰੇ ਦੀਵੇ ਨੂੰ ਆਪਣੀ ਰਹਿਮਤ ਦਾ ਉਹ ਤੇਲ ਪਾਉਣ ਜੋ ਸਦੀਵੀ ਬਲਦਾ ਰਹੇ ਤੇ ਅਸੀਂ ਸਭ ਉਸ ਦੀ ਰੋਸ਼ਨੀ ਨੂੰ ਮੁੜ ਪਹਿਚਾਣ ਸਕੀਏ।
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ
ਬਾਹਰੀ ਦੀਵੇ ਦਾ ਕੀ ਬਾਲਣਾ ਏ ?
ਜ਼ਰਾ ਆਪਣੇ ਅੰਦਰ ਸਬਰ ਸੰਤੋਖ
ਦਾ ਦੀਵਾ ਬਾਲ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਲੈ ਦੁਕਾਨਾਂ ਤੋਂ ਜ਼ਹਿਰ ਮਠਿਆਈਆਂ
ਟੱਬਰ ਆਪਣੇ ਦਾ ਬਿਮਾਰੀ ਵੱਲ
ਮੂੰਹ ਪਿਆ ਆਪ ਤੂੰ ਕਰਦਾ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਚਲਾਕੇ ਪਟਾਕੇ ਤੇ ਆਤਸ਼ਬਾਜ਼ੀਆਂ ਤੂੰ
ਕਿਉਂ ਕਾਦਰ ਦੀ ਕੁਦਰਤ ਤੇ
ਜ਼ੁਲਮ ਪਿਆ ਕਰਦਾ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਦੇ ਕੇ ਮਹਿੰਗੇ ਤੋਹਫ਼ੇ ਸੱਜਣਾ ਨੂੰ
ਭਰਿਆ ਨੂੰ ਹੋਰ ਪਿਆ ਭਰਦਾ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਕਰ ਲੈ ਲੋੜਵੰਦਾ ਤੇ ਮਸੂਮਾਂ ਦੀ ਮਦਦ
ਜੋ ਬਿਨਾਂ ਕੱਪੜੇ ਭਰੇ ਸਿਆਲ ਚ ਠਰਦੇ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਕਰ ਛੱਡਦੇ ਜੋ ਤੁਸੀਂ ਇੱਕ ਦਿਨ ਚ ਪਰਦੂਸ਼ਣ
ਕਈ ਦਿਨ ਕੁਦਰਤ ਭਰਵਾਈ ਕਰਦੀ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਬਹਿ ਪਿਆਰ ਨਾਲ ਆਪਣੇ ਟੱਬਰ ਵਿੱਚ
ਸੱਚ ਤੇ ਪਿਆਰ ਦਾ ਦੀਵਾ ਬਾਲ ਵੇ ਸੱਜਣਾ
ਦਿੱਤੀਆਂ ਹੋਈਆ ਸੁਗਾਤਾਂ ਛੇਵੇਂ ਪਾਤਸ਼ਾਹ ਦੀਆਂ
ਤਨ ਮਨ ਤੋਂ ਸ਼ੁਕਰ ਗੁਜ਼ਾਰ ਵੇ ਸੱਜਣਾ
ਦੀਵਾਲੀ ਦੀਵਾਲੀ ਕਰਦਾ ਵੇ ਸੱਜਣਾ
ਐਵੇਂ ਕਿਉਂ ਵਾਧੂ ਖ਼ਰਚਾ ਕਰਦਾ ਵੇ ਸੱਜਣਾ ?
ਸਰਬਜੀਤ ਸਿੰਘ ਜਰਮਨੀ