ਅਹਿਮਦਗੜ 12 ਦਸੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਅਤੇ ਸ੍ਰੀ ਰਾਮ ਜਨਮ ਭੂਮੀ ਅਭਿਆਨ ਸਮਾਰੋਹ ਸਮਿਤੀ ਮੰਡੀ ਅਹਿਮਦਗੜ ਵੱਲੋਂ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਨ ਪ੍ਰਤਿਸ਼ਠਾ ਸਬੰਧੀ ਅਕਸ਼ਤ ਦਾ ਕਲਸ਼ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਦੇਖਰੇਖ ਹੇਠ ਸ੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸਥਾਪਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮ ਜਨਮ ਭੂਮੀ ਅਭਿਆਨ ਸਮਾਰੋਹ ਸਮਿਤੀ ਅਹਿਮਦਗੜ੍ਹ ਦੇ ਪ੍ਰਧਾਨ ਉਪੇਸ਼ ਢੰਡ ਮੈਂਬਰ ਜਸਵਿੰਦਰ ਯਾਦਵ ਅਤੇ ਮਨੋਜ ਗਰਗ ਨੇ ਦੱਸਿਆ ਕਿ ਸਾਧੂ ਸੰਤਾਂ ਵੱਲੋਂ ਪੂਜਾ ਕੀਤੇ ਅਕਸ਼ਤ ਦਾ ਇਹ ਕਲਸ਼ ਭਗਵਾਨ ਸ਼੍ਰੀ ਰਾਮ ਜੀ ਦੀ ਸਤੁਤੀ ਲਈ ਹਰ ਸ਼ਹਿਰ ਵਿੱਚ ਦਿੱਤੇ ਜਾ ਰਹੇ ਹਨ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਤੇਜ ਕਾਂਸਲ ਮੁਕੇਸ਼ ਕੁਮਾਰ ਲਲਿਤ ਗੁਪਤਾ ਸਰੀਤਾ ਰਾਣੀ ਆਰਤੀ ਸ਼ਰਮਾ ਸੋਨੂੰ ਗੋਇਲ ਨੈਨਸੀ ਅਤੇ ਹੋਰ ਮੈਂਬਰਾਂ ਨੇ ਇਸ ਅਕਸ਼ਿਤ ਕਲਸ਼ ਦਾ ਮੰਡੀ ਅਹਿਮਦਗੜ ਵਿਖੇ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ ਅਤੇ ਵਿਧੀ ਵਿਧਾਨ ਨਾਲ ਦੁਰਗਾ ਮਾਤਾ ਮੰਦਿਰ ਵਿੱਚ ਸਥਾਪਿਤ ਕਰਵਾਇਆ ਗਿਆ। ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਸ੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਆਯੋਜਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਭਗਵਾਨ ਸ੍ਰੀ ਰਾਮ ਅਤੇ ਰਾਧਾ ਰਾਣੀ ਜੀ ਦਾ ਸੰਕੀਰਤਨ ਕੀਤਾ ਗਿਆ। ਸ੍ਰੀ ਭੁਪੇਸ਼ ਢੰਡ ਅਤੇ ਰਮਣ ਸੂਦ ਨੇ ਦੱਸਿਆ ਕਿ 22 ਜਨਵਰੀ 2024 ਨੂੰ ਸ਼੍ਰੀ ਰਾਮ ਜਨਮ ਭੂਮੀ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਥਾ ਕੀਤੀ ਜਾਣੀ ਹੈ। ਮੰਡੀ ਅਹਿਮਦਗੜ੍ਹ ਵਿਖੇ ਵੀ ਭਗਵਾਨ ਰਾਮ ਚੰਦਰ ਜੀ ਦੀ ਪ੍ਰਾਨ ਪ੍ਰਤਿਸ਼ਠਾ ਦਾ ਆਯੋਜਨ ਧੂਮਧਾਮ ਨਾਲ ਕੀਤਾ ਜਾਵੇਗਾ। ਤੇਜ ਕਾਂਸਲ ਲਲਿਤ ਗੁਪਤਾ ਅਤੇ ਮੁਕੇਸ਼ ਕੁਮਾਰ ਨੇ ਵੀ 22 ਜਨਵਰੀ ਨੂੰ ਲੋਕਾਂ ਨੂੰ ਹਰ ਘਰ ਵਿਖੇ ਦੀਪਮਾਲਾ ਕਰਨ ਅਤੇ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਨੇ ਸਮੁੱਚੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਰਾਮ ਜੀ ਦੇ ਇਸ ਪੂਜਨੀਕ ਪਵਿੱਤਰ ਅਕਸ਼ਤ ਕਲਸ਼ ਦੇ ਦਰਸ਼ਨ ਕਰਨ ਲਈ ਦੁਰਗਾ ਮਾਤਾ ਮੰਦਿਰ ਵਿਖੇ ਆਉਣ ਅਤੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਾਹਿਲ ਜਿੰਦਲ ਰੌਬਿਨ ਗੁਪਤਾ ਲਲਿਤ ਜਿੰਦਲ ਰਜਿੰਦਰ ਗੋਇਲ ਰਮੇਸ਼ ਕੁਮਾਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।