
ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ।ਇਨ੍ਹਾਂ ਦਾ ਸਬੰਧ ਸਾਡੇ ਸੱਭਿਆਚਾਰਕ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਹੈ । ਦੁਸਹਿਰਾ ਭਾਰਤ ਵਿਚ ਇੱਕ
ਬਹੁਤ ਹੀ ਪੁਰਾਤਨ ਤਿਉਹਾਰ ਹੈ। ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦੁਸਹਿਰਾ ਸ਼ਬਦ ਦਾ ਅਰਥ ਹੈ ਦਸ ਸਿਰਾਂ ਨੂੰ ਹਰਨ ਵਾਲਾ ਕਿਹਾ ਜਾਂਦਾ ਹੈ। ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ। ਉਹ ਬੜਾ ਵਿਦਵਾਨ ਸੀ
ਪਰ ਉਸ ਦਾ ਇਕ ਸਿਰ ਗਧੇ ਦਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਵਿਦਵਾਨ ਹੋਣ ਦੇ ਨਾਲ
ਮੂਰਖ ਸ਼ਕਤੀਸ਼ਾਲੀ ਅਤੇ ਅਭਿਮਾਨੀ ਵੀ ਸੀ। ਜਦੋਂ ਸ਼੍ਰੀ ਰਾਮ ਚੰਦਰ ਜੰਗਲਾਂ ਵਿੱਚ ਬਨਵਾਸ ਕੱਟ ਰਹੇ ਸਨ।
ਉਹ ਸੀਤਾ ਜੀ ਨੂੰ ਚੁਰਾ ਕੇ ਲੈ ਗਿਆ। ਜਿਸ ਦੇ ਸਿੱਟੇ ਵਜੋਂ ਸ਼੍ਰੀ ਰਾਮ ਚੰਦਰ ਜੀ ਬਾਨਰ ਸੈਨਾ ਨਾਲ ਰਾਵਣ ਦੀ ਸੈਨਾ ਵਿਚਕਾਰ
ਭਿਆਨਕ ਯੁੱਧ ਹੋਇਆ। ਜਿਸ ਵਿਚ ਰਾਵਣ ਨੂੰ ਮਾਰਿਆ ਗਿਆ।
ਇਸੇ ਦਿਨ ਦੀ ਯਾਦ ਵਿੱਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਜਾਂਦਾ ਹੈ। ਇਸ ਪ੍ਰਕਾਰ ਤਿਉਹਾਰ ਮਨਾਇਆ ਜਾਂਦਾ ਹੈ।
ਬੁਰਾਈ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ। ਇਕ ਰਾਵਣ ਨੂੰ ਤਾਂ ਸਾੜਿਆ ਗਿਆ।
ਅੱਜ ਵੀ ਦੇਸ਼ ਵਿਚ ਲੱਖਾਂ ਰਾਵਣ ਫਿਰਦੇ ਹਨ। ਸਮਾਜਵਾਦ ਨੂੰ ਸੁਧਾਰਨ ਲਈ ਸਰਕਾਰਾਂ ਨੂੰ ਕਦਮ ਚੁਕਣੇ ਚਾਹੀਦੇ ਹਨ। ਼ ਨਹੀਂ ਤਾਂ ਦੇਸ਼ ਦੀਆਂ ਬੇਟੀਆਂ ਸੁਰਖਿਅਤ ਨਹੀਂ ਹਨ।
ਅੱਜ ਹਰ ਬੇਟੀ ਨੂੰ ਆਪ ਆਪਣੀ ਮਦਦ ਕਰਣ ਦੀ ਲੋੜ ਹੈ।ਹਰ ਗੱਲੀ ਮਹੱਲੇ ਕੂਚੇ ਨਗਰ ਵਿਚ ਰਾਵਣ ਹਨ।
