ਬਠਿੰਡਾ 24 ਨਵੰਬਰ (ਮੰਗਤ ਗਰਗ/ਵਰਲਡ ਪੰਜਾਬੀ ਟਾਈਮਜ਼ )
ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ ( ਰਜਿ.) ਬਠਿੰਡਾ ਵੱਲੋਂ ਦੂਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ- ਵਿਅੰਗ ਪੁਰਸਕਾਰ 2023, ਪੰਜਾਬੀ ਹਾਸ- ਵਿਅੰਗ ਅਕਾਦਮੀ ਪੰਜਾਬ, ਦੇ ਸਹਿਯੋਗ ਨਾਲ ਮਿਤੀ 27 ਨਵੰਬਰ 2023 ਦਿਨ ਸੋਮਵਾਰ ਸਮਾਂ ਸਵੇਰੇ ਸਾਢੇ 10 ਵਜੇ ਸਥਾਨ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਪੁਰਸਕਾਰ ਵੰਡ, ਪੁਸਤਕ ਰਿਲੀਜ਼ ਤੇ ਚਰਚਾ ਅਤੇ ਹਾਸ ਵਿਅੰਗ ਕਵੀ ਦਰਬਾਰ ਕਰਵਾਇਆ ਜਾਵੇਗਾ। ਇਹ ਪੁਰਸਕਾਰ ਜਸਵੰਤ ਸਿੰਘ ਕੈਲਵੀ ਵਿਅੰਗਕਾਰ ਅੰਮ੍ਰਿਤਸਰ ਸਾਹਿਬ ਨੂੰ ਪ੍ਰਦਾਨ ਕੀਤਾ ਜਾਵੇਗਾ। ਪੰਜਾਬੀ ਹਾਸ ਵਿਅੰਗ ਦੇ ਭਵਿੱਖ ਅਤੇ ਚਣੌਤੀਆਂ ਉੱਪਰ ਚਰਚਾ ਹੋਵੇਗੀ। ਪੁਸਤਕ “ਜਦੋਂ ਮੇਰਾ ਡਾਲਰਾਂ ਨੂੰ ਹੱਥ ਪਿਆ” (ਵਿਅੰਗ ਸੰਗ੍ਰਹਿ) ਲੇਖਕ ਮੰਗਤ ਕੁਲਜਿੰਦ ਅਤੇ ਕਿਤਾਬ “ਲੇਲ੍ਹੜੀਆਂ” (ਮਿਨੀ ਹਾਸ ਵਿਅੰਗ ਸੰਗ੍ਰਹਿ) ਲੇਖਕ ਮਾਲਵਿੰਦਰ ਸ਼ਾਇਰ। ਇਹ ਦੋਵੇਂ ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਇਹਨਾਂ ਉੱਪਰ ਚਰਚਾ ਹੋਵੇਗੀ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਹੋਣਗੇ ਅਤੇ ਪ੍ਰਧਾਨਗੀ ਕੇ. ਐਲ. ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਮੋਗਾ ਪੰਜਾਬ ਕਰਨਗੇ। ਵਿਸ਼ੇਸ਼ ਮਹਿਮਾਨ ਬਿਕਰਮਜੀਤ ਨੂਰ ਕਾਨੇਡਾ, ਸੁਖਦਰਸ਼ਨ ਗਰਗ, ਸਾਧੂ ਸਿੰਘ ਝੱਜ ਅਮਰੀਕਾ, ਜੰਗਪਾਲ ਸਿੰਘ ਅਮਰੀਕਾ, ਜੁਗਰਾਜ ਗਿੱਲ ਅਮਰੀਕਾ ਹੋਣਗੇ। ਸਨਮਾਨਿਤ ਮਹਿਮਾਨ ਐਮ. ਕੇ. ਰਾਹੀ ਤੇ ਅਸ਼ਵਨੀ ਗੁਪਤਾ ਹਨ। ਇਸ ਸਮਾਗਮ ਵਿੱਚ ਪ੍ਰੋਫੈਸਰ ਪਰਮਜੀਤ ਸਿੰਘ ਢੀਂਗਰਾ, ਨਿਰੰਜਣ ਬੋਹਾ, ਸਵਾਮੀ ਸਰਬਜੀਤ, ਗੁਰਦੇਵ ਖੋਖਰ, ਜਗਦੀਸ਼ ਕੁਲਰੀਆਂ, ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਸਿੰਘ ਜੀਤ ਅਤੇ ਡਾ. ਜਸਪਾਲਜੀਤ ਸਿੰਘ ਵਰਗੇ ਵਿਦਵਾਨ ਤਸ਼ਰੀਫ ਰੱਖਣਗੇ। ਇਹ ਸਮਾਗਮ ਪ੍ਰਧਾਨ ਮੰਗਤ ਕੁਲਜਿੰਦ, ਮੀਤ ਪ੍ਰਧਾਨ ਅਮਰਜੀਤ ਸਿੰਘ ਪੇਂਟਰ ਅਤੇ ਮੈਂਬਰ ਰਮੇਸ਼ ਗਰਗ, ਮਾਸਟਰ ਜਗਨ ਨਾਥ, ਪੋਰਿੰਦਰ ਸਿੰਗਲਾ ਜੀ ਦੀ ਦੇਖ ਰੇਖ ਹੇਠਾਂ ਹੋ ਰਿਹਾ ਹੈ।
Leave a Comment
Your email address will not be published. Required fields are marked with *