ਫ਼ਰੀਦਕੋਟ, 4 ਦਸੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੰਗੀਤਕ ਜਗਤ ’ਚ ਜਨਾਬ ਮੁਹੰਮਦ ਸਦੀਕ ਦੇ ਸ਼ਾਗਰਿਦ ਵਜੋਂ ਜਾਣੇ ਜਾਂਦੇ ਪੰਜਾਬ ਦੇ ਨਾਮਵਰ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ ਤੇ ਬੀਬਾ ਸਪਨਾ ਕੰਵਲ ਦਾ ਨਵਾਂ ਦੋਗਾਣਾ ਵਰੇਗੰਢ-2 ਬੀਤੀ ਸ਼ਾਮ ਉਨ੍ਹਾਂ ਦੇ ਗ੍ਰਹਿ ਵਿਖੇ ਲੋਕ ਗਾਇਕ ਹਰਿੰਦਰ ਸੰਧੂ, ਬਿੱਲਾ ਮਾਣੇਵਾਲੀਆ, ਗਾਇਕ/ਸੰਗੀਤਾਰ ਦਵਿੰਦਰ ਸੰਧੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਸੇਵਾ ਮੁਕਤ ਕਾਨੂੰਗੋ ਸੁਖਵਿੰਦਰ ਸ਼ਰਮਾ ਭੋਲਾ ਨੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਗੀਤ ਨੂੰ ਗਿੱਲ ਹਰੀ ਨੌਂ ਵਾਲਾ ਨੇ ਲਿਖਿਆ ਹੈ, ਗੀਤ ਦਾ ਸੰਗੀਤ ਉਨ੍ਹਾਂ ਨੇ ਖੁਦ ਤਿਆਰ ਕੀਤਾ ਹੈ ਅਤੇ ਇਸ ਗੀਤ ਦਾ ਵੀਡੀਓ ਵਿੱਕੀ ਬਾਲੀਵੁੱਡ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਵਿਆਹ ਤੋਂ ਖੁਸ਼ਹਾਲੀ ਜ਼ਿੰਦਗੀ ਦਾ ਆਨੰਦ ਮਾਣਨ ਵਾਲੇ ਜੋੜੇ, ਪ੍ਰੀਵਾਰ ਦੀ ਕਹਾਣੀ ਤੇ ਅਧਾਰਿਤ ਇਹ ਗੀਤ ਹੈ। ਉਨ੍ਹਾਂ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਇਸ ਤੋਂ ਕੁਲਵਿੰਦਰ ਕੰਵਲ-ਸਪਨਾ ਕੰਵਲ ਦੀ ਅਵਾਜ਼ ’ਚ ਗੀਤ ਵਰੇਗੰਢ ‘ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ’ ਨੂੰ ਦੇਸ਼ ਅਤੇ ਦੁਨੀਆਂ ’ਚ ਵੱਡੇ ਪੱਧਰ ਤੇ ਪਿਆਰ ਮਿਲਿਆ ਸੀ। ਉਮੀਦ ਹੈ ਇਹ ਗੀਤ ਵੀ ਉਸੇ ਤਰ੍ਹਾਂ ਸਵੀਕਾਰਿਆ ਜਾਵੇਗਾ। ਇਸ ਮੌਕੇ ਸੁਰੀਲੀ ਗਾਇਕਾ ਬੇਟੀ ਰਮਣੀਕ, ਗੁਰਚਰਨਪਾਲ ਸ਼ਰਮਾ, ਰੂਬਲ ਸ਼ਰਮਾ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *