ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਅੱਜ ਦਸਮੇਸ਼ ਇੰਸਟੀਚਿਊਟ ਆਫ ਰਿਸਰਚ ਡੈਂਟਲ ਸਾਇਸ ਫਰੀਦਕੋਟ ਦੇ ਮਾਹਿਰ ਡਾਕਟਰਾ ਦੀ ਟੀਮ ਦੁਆਰਾ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਬੱਚਿਆਂ ਲਈ ਦੰਦਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਜਿਸ ’ਚ ਦਸਮੇਸ਼ ਇੰਸਟੀਚਿਊਟ ਦੇ ਮਾਹਰ ਡਾ. ਪਾਇਲ ਜੈਨ, ਡਾ. ਰਿਧੀ ਬੱਤਰਾ, ਡਾ. ਮਾਨਵੀ, ਡਾ. ਵਿਵੇਕ, ਡਾ. ਸਿਮਰਨ, ਡਾ. ਅਬੇ, ਡਾ. ਸੌਰਵ, ਆਰਤੀ ਆਦਿ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦੰਦਾਂ ਦਾ ਮੁਫਤ ਚੈੱਕਅਪ ਕੀਤਾ ਗਿਆ। ਇਸ ਮੌਕੇ ਡਾ. ਪਾਇਲ ਜੈਨ ਅਤੇ ਰਿਧੀ ਬੱਤਰਾ ਨੇ ਬੱਚਿਆਂ ਨੂੰ ਆਪਣੇ ਦੰਦਾਂ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ। ਭੋਜਨ ਕਰਨ ਤੋਂ ਬਾਅਦ ਬਕਾਇਦਾ ਬੁਰਸ ਕਰਨਾ ਚਾਹੀਦਾ ਹੈ। ਦੰਦਾਂ ਦੀ ਸਫਾਈ ਨਾ ਰੱਖਣ ਕਾਰਨ ਕਈ ਵਾਰ ਦੰਦਾਂ ’ਚ ਭੋਜਨ ਫਸ ਜਾਂਦਾ ਹੈ, ਜਿਸ ਕਾਰਨ ਮਸੂੜਿਆਂ ਚ ਸੋਜ ਆ ਜਾਂਦੀ ਹੈ, ਬੁਰਸ ਕਰਨ ਨਾਲ ਖੂਨ ਆਉਣ ਲੱਗ ਪੈਂਦਾ ਹੈ। ਇਸ ਲਈ ਘੱਟੋ-ਘੱਟ ਸਵੇਰ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਬੁਰਸ ਕਰਨਾ ਚਾਹੀਦਾ ਹੈ। ਜੇਕਰ ਫਿਰ ਵੀ ਦੰਦਾਂ ਦੀ ਤਕਲੀਫ ਹੁੰਦੀ ਹੈ ਤਾਂ ਤੁਰਤ ਦੰਦਾਂ ਦੇ ਡਾਕਟਰ ਕੋਲ ਦਿਖਾਉਣਾ ਚਾਹੀਦਾ ਹੈ। ਇਸ ਦੌਰਾਨ ਡਾ. ਰਿਧੀ ਬੱਤਰਾ ਨੇ ਸਾਰੇ ਵਿਦਿਆਰਥੀਆਂ ਨੂੰ ਜੰਕ ਫੂਡ ਨਾਲੋਂ ਸਿਹਤਮੰਦ ਭੋਜਨ ਖਾਣ ਦੀ ਜਰੂਰਤ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਦੰਦਾਂ ਨੂੰ ਖਰਾਬ ਕਰ ਦੇਣ ਵਾਲੀਆਂ ਮਿੱਠੀਆਂ ਵਸਤੂਆਂ ਤੋਂ ਦੂਰ ਰਹਿਣ ਅਤੇ ਚਾਕਲੇਟ, ਟੌਫੀ, ਆਈਸਕ੍ਰੀਮ ਨਾ ਖਾਣ ਲਈ ਕਿਹਾ। ਇਹਨਾਂ ਮਿੱਠੀਆਂ ਚੀਜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਲਈ ਮਜਬੂਤ ਤੇ ਤੰਦਰੁਸਤ ਦੰਦਾਂ ਦੀ ਜਰੂਰਤ ਹੁੰਦੀ ਹੈ। ਦੰਦਾਂ ਦੀ ਸਫਾਈ ਨਾ ਕਰਨ ਨਾਲ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰੰਸੀਪਲ ਮੀਨਾਕਸ਼ੀ ਸ਼ਰਮਾ ਨੇ ਡਾਕਟਰਾਂ ਦੀ ਟੀਮ ਵਲੋਂ ਵਿਦਿਆਰਥੀਆਂ ਨਾਲ ਦੰਦਾਂ ਦੀ ਸੰਭਾਲ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਨਿਯਮਾਂ ਦਾ ਪਾਲਣ ਜਰੂਰ ਕਰਨ ਲਈ ਅਪੀਲ ਕੀਤੀ ਗਈ। ਆਪਣੇ ਜੀਵਨ ’ਚ ਅਮਲ ਕਰਨ ਅਤੇ ਦੰਦਾਂ ਨੂੰ ਮਜਬੂਤ ਬਣਾਉਣ ਲਈ ਕਿਹਾ। ਮਨੁੱਖੀ ਸਰੀਰ ਦਾ ਇਹ ਅੰਗ ਸਾਡੇ ਜੀਵਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅੰਤ ਵਿੱਚ ਸਕੂਲ ਵਿਖੇ ਪਹੁੰਚੀ ਮਾਹਿਰ ਡਾਕਟਰਾਂ ਦੀ ਸਾਰੀ ਟੀਮ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ।
Leave a Comment
Your email address will not be published. Required fields are marked with *